ਕ੍ਰਿਕਟਰ ਅਰਸ਼ਦੀਪ ਸਿੰਘ ਨਾਲ ਦੁਬਈ 'ਚ ਬਦਤਮੀਜ਼ੀ

in #punjab2 years ago

ਕ੍ਰਿਕਟਰ ਅਰਸ਼ਦੀਪ ਸਿੰਘ ਨਾਲ ਦੁਬਈ 'ਚ ਬਦਤਮੀਜ਼ੀ ਹੋਈ ਹੈ। ਕੱਲ੍ਹ ਸ੍ਰੀਲੰਕਾ ਨਾਲ ਮੈਚ ਤੋਂ ਬਾਅਦ ਜਦੋਂ ਅਰਸ਼ਦੀਪ ਸਿੰਘ ਵਾਪਸ ਜਾ ਰਹੇ ਸਨ ਤਾਂ ਕ੍ਰਿਕੇਟ ਫੈਨ ਨੇ ਕੈਚ ਛੱਡਣ ਨੂੰ ਲੈ ਕੇ ਅਰਸ਼ਦੀਪ ਸਿੰਘ ਉੱਪਰ ਤੰਜ਼ ਕੱਸਿਆ। ਹਾਲਾਂਕਿ ਇਸ ਤੋਂ ਬਾਅਦ ਨਾਲ ਖੜ੍ਹੇ ਇਕ ਹੋਰ ਫੈਨ ਨੇ ਬਦਤਮੀਜ਼ੀ ਕਰਨ ਵਾਲੇ ਫੈਨ ਨੂੰ ਚੰਗੀ ਝਾੜ ਪਾਈ। ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪਾਕਿਸਤਾਨ ਖ਼ਿਲਾਫ਼ ਐਤਵਾਰ ਨੂੰ ਦੁਬਈ ਵਿੱਚ ਖੇਡੇ ਗਏ ਏਸ਼ੀਆ ਕ੍ਰਿਕਟ ਕੱਪ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ਵਿੱਚ ਬੱਲੇਬਾਜ਼ ਆਸਿਫ਼ ਅਲੀ ਦਾ ਕੈਚ ਛੱਡਣ ਕਾਰਨ ਸੋਸ਼ਲ ਮੀਡੀਆ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਕੁੱਝ ਲੋਕਾਂ ਵੱਲੋਂ ਟਵਿੱਟਰ ’ਤੇ ਅਰਸ਼ਦੀਪ ਸਿੰਘ ਨੂੰ ‘ਖਾਲਿਸਤਾਨੀ’ ਕਿਹਾ ਗਿਆ ਅਤੇ ਕੈਚ ਛੱਡੇ ਜਾਣ ਮਗਰੋਂ ਉਸ ਦੇ ਵਿਕੀਪੀਡੀਆ ਪੇਜ ’ਤੇ ਵੀ ‘ਵੱਖਵਾਦੀ ਖਾਲਿਸਤਾਨੀ ਲਹਿਰ’ ਨਾਲ ਸਬੰਧਿਤ ਲਿਖ ਦਿੱਤਾ ਗਿਆ ਹੈ