ਪੰਜਾਬ ਅੰਦਰ ਕੁੜੀਆਂ ਵੀ ਹਨ ਨਸ਼ੇ ਦੀ ਗ੍ਰਿਫ਼ਤ 'ਚ!

in #punjab2 years ago

Amritsar de Maqbulpura di Nashedi Ladki di viral video: ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਡਰੱਗ ਮਾਫੀਆ ਦੀ ਪਹੁੰਚ ਕੁੜੀਆਂ ਤੱਕ ਵੀ ਵਿਖਾਈ ਦੇ ਰਹੀ ਹੈ, ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਨੌਜਵਾਨ ਹੀ ਨਹੀਂ ਕਈ ਜੋਬਨ ਭਰ ਮੁਟਿਆਰਾਂ ਵੀ ਨਸ਼ੇ ਦੀ ਗ੍ਰਿਫ਼ਤ ਵਿੱਚ ਫਸੀਆਂ ਹੋਈਆਂ ਹਨ। ਇਸ ਸ਼ਬਦਾਂ ਨੂੰ ਸਾਬਤ ਕਰਦੀ ਇੱਕ ਅਜਿਹੀ ਹੀ ਵੀਡੀਓ ਅੰਮ੍ਰਿਤਸਰ ਦੇ ਮਕਬੂਲਪੁਰਾ ਤੋਂ ਵਾਇਰਲ ਹੋਈ ਹੈ, ਜਿਸ ਵਿੱਚ ਇੱਕ ਮੁਟਿਆਰ ਖੜੀ ਵਿਖਾਈ ਦੇ ਰਹੀ ਹੈ, ਜੋ ਕਿ ਤੁਰਨਾ ਤਾਂ ਦੂਰ ਦੀ ਗੱਲ ਹੈ, ਨਸ਼ੇ ਕਾਰਨ ਹਿੱਲ ਵੀ ਨਹੀਂ ਸਕਦੀ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਪੰਜਾਬ ਅੰਦਰ ਨਸ਼ੇ ਦੇ ਕਹਿਰ ਦਾ ਆਪ ਮੁਹਾਰੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ। ਵੀਡੀਓ ਵਿੱਚ ਇੱਕ ਲੜਕੀ ਖੜੀ ਵਿਖਾਈ ਦੇ ਰਹੀ ਹੈ, ਜਿਸਦੇ ਚੂੜਾ ਪਾਇਆ ਹੋਇਆ ਹੈ, ਜਿਸ ਤੋਂ ਇਸਦੇ ਨਵ ਵਿਆਹੁਤਾ ਹੋਣ ਬਾਰੇ ਪਤਾ ਲਗਦਾ ਹੈ। ਲੜਕੀ ਮਸਾਂ ਆਪਣੇ ਪੈਰਾਂ 'ਤੇ ਖਲੋਤੀ ਹੋਈ ਹੈ। ਤੁਸੀ ਵੇਖ ਸਕਦੋ ਹੋ ਕਿ ਉਸ ਕੋਲੋਂ ਇੱਕ ਪੈਰ ਵੀ ਪੁਲਾਂਘ ਨਹੀਂ ਪੁੱਟੀ ਜਾ ਰਹੀ, ਹੇਠਾਂ ਨੂੰ ਡਿੱਗਦੀ ਜਾਪ ਰਹੀ ਹੈ। ਨਾ ਤਾਂ ਲੜਕੀ ਤੋਂ ਬੈਠਿਆ ਜਾ ਰਿਹਾ ਹੈ ਅਤੇ ਨਾ ਹੀ ਪੈਰਾਂ ਉਪਰ ਖੜੀ ਹੋ ਪਾ ਰਹੀ ਹੈ।