ਨਹੀ ਦੇਖਿਆ ਹੋਏਗਾ ਇਹੋਜਾ ਨਵੇਂ iPhone 14 ਕ੍ਰੇਜ, ਖਰੀਦਣ ਲਈ ਦੁਬਈ ਪਹੁੰਚ ਗਿਆ ਇਹ ਸ਼ਖਸ

in #punjab2 years ago

ਐਪਲ ਨੇ ਹਾਲ ਹੀ 'ਚ ਆਈਫੋਨ 14 ਸੀਰੀਜ਼ ਲਾਂਚ ਕੀਤੀ ਹੈ। ਭਾਰਤ 'ਚ ਇਸ ਦੀ ਵਿਕਰੀ 16 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਆਈਫੋਨ ਨੂੰ ਲੈ ਕੇ ਵੱਖਰਾ ਹੀ ਕ੍ਰੇਜ਼ ਹੈ। ਇਹ ਕ੍ਰੇਜ਼ ਕੋਚੀ ਦੇ ਇੱਕ ਵਪਾਰੀ ਧੀਰਜ ਪੱਲੀਏਲ ਨੇ ਵੀ ਦਿਖਾਇਆ ਹੈ। ਉਹ ਆਈਫੋਨ 14 ਪ੍ਰੋ ਖਰੀਦਣ ਲਈ ਦੁਬਈ ਪਹੁੰਚ ਗਿਆ। ਉਸ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਕਿ ਦੇਸ਼ ਦਾ ਪਹਿਲਾ ਆਈਫੋਨ 14 ਉਸ ਦਾ ਹੋਵੇ। ਉਹ 40,000 ਰੁਪਏ ਖਰਚ ਕੇ ਫਲਾਈਟ ਰਾਹੀਂ ਦੁਬਈ ਪਹੁੰਚਿਆ ਅਤੇ ਫਿਰ ਲੰਬੀ ਲਾਈਨ ਵਿੱਚ ਖੜ੍ਹਾ ਹੋ ਕੇ ਆਈਫੋਨ 14 ਪ੍ਰੋ ਖਰੀਦਣ ਵਿੱਚ ਕਾਮਯਾਬ ਹੋ ਗਿਆ। ਉਸ ਨੇ iPhone 14 Pro ਦਾ 512GB ਵੇਰੀਐਂਟ ਖਰੀਦਿਆ ਹੈ। ਇਸ ਦੇ ਲਈ ਧੀਰਜ ਨੂੰ ਕਰੀਬ 1,29,000 ਰੁਪਏ ਖਰਚੇ ਹਨ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹ ਆਈਫੋਨ ਖਰੀਦਣ ਲਈ ਦੁਬਈ ਗਿਆ ਹੋਵੇ। ਸੇਲ ਦੇ ਪਹਿਲੇ ਦਿਨ, ਉਹ ਲਗਾਤਾਰ ਚੌਥੀ ਵਾਰ ਨਵਾਂ ਆਈਫੋਨ ਖਰੀਦਣ ਲਈ ਦੁਬਈ ਪਹੁੰਚਿਆ ਹੈ। ਇਸ ਤੋਂ ਪਹਿਲਾਂ 2017 'ਚ ਉਹ ਪਹਿਲੀ ਵਾਰ ਆਈਫੋਨ 8 ਖਰੀਦਣ ਲਈ ਦੁਬਈ ਗਿਆ ਸੀ। ਇਸ ਤੋਂ ਬਾਅਦ ਸੇਲ ਦੇ ਪਹਿਲੇ ਦਿਨ ਉਹ ਆਈਫੋਨ 11 ਪ੍ਰੋ ਮੈਕਸ, ਆਈਫੋਨ 12 ਅਤੇ ਆਈਫੋਨ 13 ਖਰੀਦਣ ਲਈ ਦੁਬਈ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਧੀਰਜ ਪੱਲੀਏਲ ਨੇ ਇਸ ਫੋਨ ਨੂੰ ਦੁਬਈ ਦੇ ਪ੍ਰੀਮੀਅਮ ਰੀਸੇਲਰ ਮਿਰਡਿਫ ਸਿਟੀ ਸੈਂਟਰ ਤੋਂ ਖਰੀਦਿਆ ਹੈ। ਉਸ ਨੇ ਇਸ ਦਾ ਡਾਰਕ ਪਰਪਲ ਕਲਰ ਵੇਰੀਐਂਟ ਖਰੀਦਿਆ ਹੈ। ਭਾਰਤ 'ਚ ਇਸ ਦੀ ਕੀਮਤ 1,29,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਜਦਕਿ 512GB ਵੇਰੀਐਂਟ ਦੀ ਕੀਮਤ 1,59,900 ਰੁਪਏ ਰੱਖੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਫੋਨ ਨੂੰ 1,29,000 ਰੁਪਏ 'ਚ ਖਰੀਦਣ ਤੋਂ ਇਲਾਵਾ ਉਸ ਨੇ ਵੀਜ਼ਾ ਅਤੇ ਫਲਾਈਟ 'ਤੇ ਕਰੀਬ 40,000 ਰੁਪਏ ਖਰਚ ਕੀਤੇ। ਯਾਨੀ iPhone 14 Pro ਦੇ 512GB ਵੇਰੀਐਂਟ ਲਈ ਧੀਰਜ ਨੂੰ 169,900 ਰੁਪਏ ਖਰਚ ਕਰਨੇ ਪਏ। ਤੁਹਾਨੂੰ ਦੱਸ ਦੇਈਏ ਕਿ ਇਸ ਫੋਨ 'ਚ ਸੈਟੇਲਾਈਟ ਕਨੈਕਟੀਵਿਟੀ ਅਤੇ ਕਾਰ ਕਰੈਸ਼ ਡਿਟੈਕਸ਼ਨ ਵਰਗੇ ਫੀਚਰਸ ਦਿੱਤੇ ਗਏ ਹਨ। ਸੈਟੇਲਾਈਟ ਕਨੈਕਟੀਵਿਟੀ ਨਾਲ ਬਿਨਾਂ ਨੈੱਟਵਰਕ ਦੇ ਵੀ ਐਮਰਜੈਂਸੀ ਕਾਲ ਕੀਤੀ ਜਾ ਸਕਦੀ ਹੈ। ਹਾਲਾਂਕਿ, ਇਹ ਵਿਸ਼ੇਸ਼ਤਾ ਅਜੇ ਭਾਰਤ ਵਿੱਚ ਉਪਲਬਧ ਨਹੀਂ ਹੈ।Ganesh-80.jpg