ਭਵਾਨੀਗੜ੍ਹ ਦੇ ਇਸ ਨੌਜਵਾਨ ਨੇ ਵਾਤਾਵਰਨ ਨੂੰ ਬਚਾਉਣ ਲਈ ਹੁਣ ਤੱਕ ਲਗਾਏ 15 ਹਜ਼ਾਰ ਬੂਟੇ

in #punjab2 years ago

ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਯਤਨ ਕਰਦਾ ਹੈ ਅਤੇ ਅਜਿਹਾ ਹੀ ਇੱਕ ਉਪਰਾਲਾ ਕੀਤਾ ਹੈ ਭਵਾਨੀਗੜ੍ਹ ਦੇ ਮਨਦੀਪ ਬਾਂਸਲ ਨੇ ਜੋ ਪਿਛਲੇ 5 ਸਾਲਾਂ ਤੋਂ ਪੂਰੇ ਇਲਾਕੇ ਵਿੱਚ ਆਪਣੀ ਤਰਫ਼ੋਂ ਬੂਹੁਣ ਤੱਕ ਉਹ 15 ਹਜਾਰ ਤੋਂ ਵੱਧ ਬੂਟੇ ਲੱਗਾ ਚੁੱਕਿਆ ਹੈ ਅਤੇ 10 ਹਜਾਰ ਬੂਟੇ ਦਰੱਖਤ ਬਣ ਚੁੱਕੇ ਹਨ। ਮਨਦੀਪ ਦੀ ਲਗਨ ਨੂੰ ਦੇਖਦੇ ਹੋਏ ਇਸ ਮੁਹਿੰਮ ਤਹਿਤ ਹੁਣ ਇਲਾਕੇ ਦੇ ਲੋਕ ਵੀ ਉਸ ਦੇ ਨਾਲ ਬੂਟੇ ਲਗਾ ਰਹੇ ਹਨ ਤਾਂ ਜੋ ਪ੍ਰਦੂਸ਼ਣ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਮਨਦੀਪ ਬਾਂਸਲ ਦਾ ਕਹਿਣਾ ਹੈ ਕਿ ਉਸ ਨੂੰ ਇਹ ਵਿਚਾਰ ਆਇਆ ਕਿ ਕਿਉਂ ਨਾ ਆਪਣੇ ਇਲਾਕੇ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਕੋਈ ਨਵਾਂ ਕੰਮ ਕੀਤਾ ਜਾਵੇ ਅਤੇ ਰੁੱਖ ਲਗਾਉਣ ਨਾਲੋਂ ਵਧੀਆ ਕੰਮ ਕੋਈ ਨਹੀਂ ਸੀ।