ਦੋ ਸਕੇ ਭਰਾਵਾਂ ਨੂੰ ਮੌਤ ਨੇ ਪਾਇਆ ਘੇਰਾ ਲਹਿਰਾਗਾਗਾ ਵਿਖੇ ਖੇਤਾਂ 'ਚ ਕੰਮ ਕਰਦੇ , ਘਰ 'ਚ ਵਿਛੇ ਸੱਥਰ

in #punjab2 years ago

ਥਾਣਾ ਲਹਿਰਾ ਦੇ ਅਧੀਨ ਪੈਂਦੇ ਪਿੰਡ ਫਲੇੜਾ ਵਿਖੇ ਖੇਤਾਂ ਵਿਚ ਕੰਮ ਕਰਦੇ ਦੋ ਸਕੇ ਭਰਾਵਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਦੋਵੇਂ ਭਰਾ ਖੇਤਾਂ ਵਿੱਚ ਕੰਮ ਕਰ ਰਹੇ ਸਨ ਤਾਂ ਅਚਾਨਕ ਖੇਤ ਵਿੱਚ ਲੱਗੇ ਖੰਭੇ ਦੀ ਖਿੱਚ ਵਿੱਚ ਕਰੰਟ ਆ ਗਿਆ। ਕਰੰਟ ਨੇ ਦੋਵੇਂ ਸਕੇ ਭਰਾਵਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁਖ, ਕਲੱਬ ਪ੍ਰਧਾਨ ਹਰਦੀਪ ਸਿੰਘ ਭੰਗੂ ਅਤੇ ਏ. ਐੱਸ. ਆਈ. ਸੁੱਖਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖਵਿੰਦਰ ਸ਼ਰਮਾ (28) ਵਿਆਹੁਤਾ ਅਤੇ ਸੁਖਵਿੰਦਰ ਸ਼ਰਮਾ (26) ਪੁੱਤਰ ਸਵਰਗੀ ਮਿੱਠੂ ਰਾਮ ਗ਼ਰੀਬ ਪੰਡਿਤ ਪਰਿਵਾਰ ਨਾਲ ਸਬੰਧਤ ਸਨ। ਦੋਵੇਂ ਭਰਾ ਜਦੋਂ ਖੇਤ ਵਿੱਚ ਕੰਮ ਕਰ ਰਹੇ ਸਨ ਤਾਂ ਖੇਤਾਂ ਵਿਚ ਲੱਗੇ ਖੰਭੇ ਦੀ ਖਿੱਚ ਵਿਚ ਕਰੰਟ ਆ ਗਿਆ। ਕਰੰਟ ਨੇ ਦੋਵੇਂ ਸਕੇ ਭਰਾਵਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਤਾ ਚਲਦਿਆਂ ਹੀ ਏ. ਐੱਸ. ਆਈ. ਸੁੱਖਾ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਮ੍ਰਿਤਕ ਭਰਾਵਾਂ ਦੇ ਛੋਟੇ ਭਰਾ ਸਤਵੀਰ ਸ਼ਰਮਾ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ। ਅਚਾਨਕ ਵਾਪਰੀ ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ।