ਮੁਰਮੁ ਬਣੇ ਰਾਸ਼ਟਰਪਤੀ ਚੋਣਾਂ ਲਈ ਐੱਨ ਡੀ ਏ ਦੇ ਉਮੀਦਵਾਰ

in #punjab2 years ago

ਭਾਜਪਾ ਨੇ ਰਾਸ਼ਟਰਪਤੀ ਚੋਣਾਂ ਲਈ ਇੱਕ ਮਹਿਲਾ ਦਾ ਨਾਂ ਦਾ ਐਲਾਨ ਕਰ ਕੇ ਨਵਾਂ ਇਤਿਹਾਸ ਕਾਇਮ ਕੀਤਾ ਹੈ। ਇੱਕ ਕਬਾਇਲੀ ਪਿਛੋਕੜ ਦੀ ਮਹਿਲਾ ਆਗੂ ਦ੍ਰੌਪਦੀ ਮੁਰਮੁ ਦਾ ਨਾ ਐੱਨ ਡੀ ਏ ਵੱਲੋਂ ਉਮੀਦਵਾਰ ਵਜੋਂ ਐਲਾਨਿਆ ਗਿਆ ਹੈ। ਜੁਲਾਈ 18 ਨੂੰ ਹੋਣ ਵਾਲੀ ਚੋਣਾਂ ਲਈ ਓਡੀਸ਼ਾ ਦੀ ਦ੍ਰੌਪਦੀ ਮੁਰਮੁ ਇਸ ਅਹੁਦੇ ਵਾਸਤੇ ਪਹਿਲੀ ਕਬਾਇਲੀ ਸਮਾਜ ਤੋਂ ਆਉਣ ਵਾਲੀ ਮਹਿਲਾ ਉਮੀਦਵਾਰ ਬਣ ਗਏ ਹਨ। ਉਹ ਝਾਰਖੰਡ ਦੀ ਗਵਰਨਰ ਵੀ ਰਹਿ ਚੁੱਕੇ ਹਨ ਅਤੇ ਇਸ ਅਹੁਦੇ ਉੱਤੇ ਵੀ ਉਹ ਪਹਿਲੀ ਕਬਾਇਲੀ ਸਮਾਜ ਦੀ ਮਹਿਲਾ ਬਣੇ ਸਨ।murmu-1120140-1655827758.jpgਮੁਰਮੁ ਨੂੰ ਦੇਸ਼ ਦੇ ਸਭ ਤੋਂ ਉੱਚੇ ਉਹਦੇ ਲਈ ਨਾਮਜ਼ਦ ਕਰ ਕੇ ਭਾਜਪਾ ਨੇ ਮਾਸਟਰ ਸਟ੍ਰੋਕ ਖੇਡਿਆ ਹੈ ਕਿਉਂਕਿ ਇਸ ਨਾਲ ਨਾ ਸਿਰਫ਼ ਮਹਿਲਾ ਵੋਟਰ ਉੱਤੇ ਅਸਰ ਪਵੇਗਾ ਬਲਕਿ ਕਬਾਇਲੀ ਵੋਟਰ ਵੀ ਭਾਜਪਾ ਵਲ ਆ ਸਕਦੇ ਹਨ। ਪੰਜ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਇੱਕ ਖ਼ਾਸ ਪਿਛੜੇ ਵਰਗ ਤੋਂ ਆਉਣ ਵਾਲੇ ਰਾਮ ਨਾਥ ਕੋਵਿੰਦ ਨੂੰ ਪ੍ਰੈਜ਼ੀਡੈਂਟ ਬਣਾ ਕੇ ਉਸ ਸਮਾਜ ਵਿੱਚ ਭਾਜਪਾ ਨੇ ਇਸਦਾ ਲਾਹਾ ਲਿਆ ਸੀ ਅਤੇ ਹੁਣ ਕਬਾਇਲੀ ਸਮਾਜ ਉੱਤੇ ਵੀ ਇਸ ਫ਼ੈਸਲੇ ਦਾ ਅਸਰ ਪਵੇਗਾ ਅਤੇ ਇੱਕ ਖ਼ਾਸ ਰਾਜਨੀਤਕ ਸੁਨੇਹਾ ਜਨਤਾ ਵਿੱਚ ਜਾਵੇਗਾ।