ਸਰੋਵਰ ’ਚ ਡੁੱਬਣ ਨਾਲ 3 ਬੱਚਿਆਂ ਦੀ ਮੌਤ

in #punjab2 years ago

ਜਲਾਲਾਬਾਦ ਦੇ ਪਿੰਡ ਸ਼ੇਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਵਿਚ ਅੱਜ ਮੱਸਿਆ ਮੌਕੇ ਪਰਿਵਾਰ ਨਾਲ ਮੱਥਾ ਟੇਕਣ ਗਏ ਤਾਂ ਸਰੋਵਰ ਵਿਚ ਡਿੱਗਣ ਕਾਰਨ 3 ਬੱਚਿਆਂ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪਿੰਡ ਪੀਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਵਾਪਰਿਆ ਹੈ, ਜਿੱਥੇ ਇਸ਼ਨਾਨ ਕਰਨ ਗਏ 5 ਬੱਚਿਆਂ 'ਚੋਂ ਤਿੰਨ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਤਿੰਨੋਂ ਬੱਚੇ ਇਕ ਹੀ ਪਰਿਵਾਰ ਦੇ ਦਸੇ ਜਾ ਰਹੇ ਹਨ ਅਤੇ ਰਿਸ਼ਤੇਦਾਰੀ 'ਚ ਤਿੰਨੋਂ ਭੈਣ ਭਰਾ ਲਗਦੇ ਸੀ। ਮ੍ਰਿਤਕਾਂ 'ਚ ਦੋ ਲੜਕੀਆਂ ਅਤੇ ਇਕ ਲੜਕਾ ਦੱਸਿਆ ਜਾ ਰਿਹਾ ਹੈ,ਜਿਨ੍ਹਾਂ ਦੀ ਉਮਰ 9, 12 ਤੇ 13 ਸਾਲ ਸੀ।