ਹਨੀਪ੍ਰੀਤ ਦੇ Insta ਉਪਰ 1 ਮਿਲੀਅਨ ਤੋਂ ਟੱਪੇ ਫਾਲੋਅਰ

in #punjab2 years ago

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਇੰਸਾ ਦੇ ਰੂਹਾਨੀ ਦੀਦੀ ਬਣਨ ਤੋਂ ਬਾਅਦ ਹੁਣ ਇੰਸਟਾਗ੍ਰਾਮ 'ਤੇ 1 ਮਿਲੀਅਨ ਫਾਲੋਅਰ ਹੋ ਗਏ ਹਨ। ਹਨਪ੍ਰੀਤ ਨੇ ਇਸ ਦੀ ਖੁਸ਼ੀ ਰਾਮ ਰਹੀਮ ਨਾਲ ਕੇਕ ਕੱਟ ਕੇ ਮਨਾਈ।

ਦੱਸ ਦੇਈਏ ਕਿ ਸਾਧਵੀ ਯੋਨ ਸੋਸ਼ਣ ਮਾਮਲੇ ਵਿੱਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 40 ਦਿਨ ਦੀ ਪੈਰੋਲ ਉਪਰ ਬਾਹਰ ਆਇਆ ਹੋਇਆ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ ਵੀ ਕੇਕ ਕੱਟ ਕੇ ਖੁਸ਼ੀ ਮਨਾਈ ਸੀ।

ਹੁਣ ਹਨੀਪ੍ਰੀਤ ਦੇ ਇੰਸਟਾਗ੍ਰਾਮ ਉਪਰ 1 ਮਿਲੀਅਨ ਫਾਲੋਅਰ ਹੋਣ 'ਤੇ ਵੀ ਕੇਕ ਕੱਟਿਆ ਗਿਆ ਹੈ। ਹਨਪ੍ਰੀਤ ਨੇ ਰਾਮ ਰਹੀਮ ਨਾਲ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਡੇਰਾ ਮੁਖੀ ਹੱਥ ਫੜ ਕੇ ਹਨੀਪ੍ਰੀਤ ਨੂੰ ਕੇਕ ਕਟਵਾ ਰਿਹਾ ਹੈ ਅਤੇ ਫਿਰ ਕੇਕ ਖੁਆ ਕੇ ਆਸ਼ੀਰਵਾਦ ਦਿੱਤਾ। ਹਨਪ੍ਰੀਤ ਨੇ ਵੀਡੀਓ ਰਾਹੀਂ ਫਾਲੋਅਰਜ਼ ਦਾ ਵੀ ਇਸ ਮੁਕਾਮ *ਤੇ ਪਹੁੰਚਾਉਣ ਅਤੇ ਸਾਥ ਦੇਣ ਲਈ ਧੰਨਵਾਦ ਕੀਤਾ ਹੈ।