ਮੰਧਾਨਾ ਤੇ ਗਾਰਡਨਰ ਨੂੰ ਮਿਲੇ 3 ਕਰੋੜ ਤੋਂ ਵੱਧ

in #punjab2 years ago

ਅੱਜ ਮਹਿਲਾ ਕ੍ਰਿਕਟ ਖਿਡਾਰੀਆਂ ਲਈ ਇਤਿਹਾਸਕ ਦਿਨ ਹੈ। ਭਾਰਤ ਵਿੱਚ ਪਹਿਲੀ ਵਾਰ ਹੋਣ ਵਾਲੀ ਮਹਿਲਾ IPL (WPL 2023 Auction) ਦੀ ਨਿਲਾਮੀ ਵਿੱਚ ਕਈ ਖਿਡਾਰੀਆਂ ਨੂੰ ਚੁਣਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਬੋਲੀ ਵਿੱਚ ਮੰਧਾਨਾ ਤੇ ਗਾਰਡਨਰ ਨੂੰ 3 ਕਰੋੜ ਤੋਂ ਵੱਧ ਮਿਲੇ ਜਦਕਿ ਹਰਮਨਪ੍ਰੀਤ ਨੂੰ ਮੁੰਬਈ ਲਈ ਚੁਣੀ ਗਈ ਹੈ। ਇਸ ਤਰ੍ਹਾਂ ਉਹ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਭਾਰਤ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੂੰ ਵਿਰਾਟ ਕੋਹਲੀ ਦੀ ਫਰੈਂਚਾਇਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਚੁਣਿਆ ਹੈ। ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਨਾਂ ਨਿਲਾਮੀ ਸੂਚੀ ਵਿੱਚ ਦੂਜੇ ਨੰਬਰ ’ਤੇ ਆਇਆ। ਨਿਲਾਮੀ ਸੂਚੀ ਦੀ ਤਰ੍ਹਾਂ, ਉਹ ਵੀ ਸਭ ਤੋਂ ਵੱਡੀ ਬੋਲੀ ਦੀ ਦੌੜ ਵਿੱਚ ਸਮ੍ਰਿਤੀ ਮੰਧਾਨਾ ਤੋਂ ਪਿੱਛੇ ਰਹਿ ਗਈ।

ਆਈਪੀਐੱਲ ਦੀ ਤਰਜ਼ 'ਤੇ ਸ਼ੁਰੂ ਹੋਈ ਮਹਿਲਾ ਟੀ-20 ਲੀਗ ਡਬਲਯੂ.ਪੀ.ਐੱਲ. 'ਚ ਖਿਡਾਰੀਆਂ ਦੀ ਨਿਲਾਮੀ ਸੋਮਵਾਰ ਨੂੰ ਹੋਈ। ਨਿਲਾਮੀ ਸਮ੍ਰਿਤੀ ਮੰਧਾਨਾ ਦੇ ਨਾਂ ਨਾਲ ਸ਼ੁਰੂ ਹੋਈ। ਮੰਧਾਨਾ ਦੀ ਬੇਸ ਪ੍ਰਾਈਸ 50 ਲੱਖ ਰੁਪਏ ਸੀ। ਮੁੰਬਈ ਇੰਡੀਅਨਜ਼ ਨੇ ਉਸ 'ਤੇ ਪਹਿਲੀ ਬੋਲੀ ਲਗਾਈ। ਪਰ ਅੰਤ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਜਿੱਤ ਦਰਜ ਕੀਤੀ। ਬੈਂਗਲੁਰੂ ਨੇ ਸਮ੍ਰਿਤੀ ਮੰਧਾਨਾ 'ਤੇ 3.40 ਕਰੋੜ ਰੁਪਏ ਦੀ ਬੋਲੀ ਲਗਾਈ।