ਕੇਰਲ ਵਿੱਚ ਮੱਛੀ ਵੇਚਣ ਵਾਲਾ ਇੱਕ ਵਿਅਕਤੀ ਨੇ ਜਿੱਤੀ 70 ਲੱਖ ਦੀ ਲਾਟਰੀ

in #punjab2 years ago

ਇੱਕ ਵਿਅਕਤੀ ਨੇ 70 ਲੱਖ ਦੀ ਲਾਟਰੀ ਜਿੱਤੀ ਹੈ। ਉਹ ਵੀ ਉਸ ਸਮੇਂ ਜਦੋਂ ਉਸ ਨੂੰ ਕਿਸਮਤ ਦਾ ਹੀ ਸਹਾਰਾ ਸੀ। ਦਰਅਸਲ ਮਾਮਲਾ ਕੋਲਮ ਜ਼ਿਲ੍ਹੇ ਦੇ ਮੈਨਾਗਪੱਲੀ ਦਾ ਹੈ। ਪੁਕੰਜੂ ਨੂੰ 12 ਅਕਤੂਬਰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। 40 ਸਾਲਾ ਮੱਛੀ ਵੇਚਣ ਵਾਲਾ ਪੁਕੰਜੂ ਕਰਜ਼ਾਈ ਸੀ। ਪਰ ਕਿਸਮਤ ਨੇ ਅਜਿਹੀ ਪਲਟੀ ਮਾਰੀ ਕਿ ਉਸ ਦੀਆਂ ਸਾਰੀਆਂ ਪਰੇਸ਼ਾਨੀਆਂ ਕੁਝ ਘੰਟਿਆਂ 'ਚ ਹੀ ਖਤਮ ਨਹੀਂ ਹੋ ਗਈਆਂ, ਸਗੋਂ ਉਹ ਅਮੀਰ ਵੀ ਹੋ ਗਿਆ। ਬੈਂਕ ਨੇ ਉਸੇ ਦਿਨ ਪੁਕੁੰਜੂ ਨੂੰ ਕੁਰਕੀ ਦਾ ਨੋਟਿਸ ਜਾਰੀ ਕੀਤਾ ਸੀ।

ਨਿਊ ਇੰਡੀਅਨ ਐਕਸਪ੍ਰੈਸ ਮੁਤਾਬਕ ਬੈਂਕ ਨੇ ਉਸ ਨੂੰ ਦੁਪਹਿਰ 2 ਵਜੇ ਕੁਰਕੀ ਦਾ ਨੋਟਿਸ ਦਿੱਤਾ ਸੀ। ਪੁਕੰਜੂ ਨੇ ਬੈਂਕ ਤੋਂ 12 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਉਹ ਇਸ ਨੂੰ ਅਦਾ ਕਰਨ ਤੋਂ ਅਸਮਰੱਥ ਸੀ। ਡੇਢ ਘੰਟੇ ਬਾਅਦ ਉਸ ਨੂੰ ਉਸ ਦੇ ਭਰਾ ਦਾ ਫੋਨ ਆਇਆ ਕਿ ਉਸ ਨੇ 70 ਲੱਖ ਦੀ ਲਾਟਰੀ ਜਿੱਤ ਲਈ ਹੈ।