ਦਿੱਲੀ ਵਿੱਚ ਬਿਜਲੀ ਸਬਸਿਡੀ ਲਈ 31 ਅਕਤੂਬਰ ਤੱਕ ਰਜਿਸਟਰੇਸ਼ਨ

in #punjab2 years ago

ਦਿੱਲੀ ਸਰਕਾਰ ਨੇ ਕਿਹਾ ਹੈ ਕਿ ਜੇਕਰ ਕੋਈ ਖਪਤਕਾਰ 31 ਅਕਤੂਬਰ ਤੱਕ ਰਜਿਸਟਰੇਸ਼ਨ ਕਰਦਾ ਹੈ ਤਾਂ ਸਬਸਿਡੀ (Consumers) ਜਾਰੀ ਰਹੇਗੀ।
ਦੱਸ ਦਈਏ ਕਿ ਦਿੱਲੀ ਵਿੱਚ ਬਿਜਲੀ ਸਬਸਿਡੀ ਲੈਣ ਲਈ ਕਰੀਬ 30 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਸਤੰਬਰ ਤੱਕ ਤਕਰੀਬਨ 47 ਲੱਖ ਲੋਕ ਸਬਸਿਡੀ ਦਾ ਲਾਭ ਲੈ ਰਹੇ ਹਨ।
ਦਿੱਲੀ ਵਿੱਚ ਬਿਜਲੀ ਸਬਸਿਡੀ ਹੁਣ ਉਨ੍ਹਾਂ ਲੋਕਾਂ ਨੂੰ ਮਿਲੇਗੀ ਜੋ ਇਸ ਲਈ ਅਪਲਾਈ ਕਰਨਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ 1 ਅਕਤੂਬਰ ਤੋਂ ਦਿੱਲੀ 'ਚ ਸਿਰਫ ਉਨ੍ਹਾਂ ਖਪਤਕਾਰਾਂ ਨੂੰ ਬਿਜਲੀ ਦੇ ਬਿੱਲਾਂ 'ਤੇ ਸਬਸਿਡੀ ਮਿਲੇਗੀ, ਜੋ ਇਸ ਲਈ ਅਪਲਾਈ ਕਰਨਗੇ ਅਤੇ ਇਸ ਦੀ ਮੰਗ ਕਰਨਗੇ।