ਪਦਮ ਭੂਸ਼ਣ ਨਾਲ ਸਨਮਾਨਿਤ ਪੱਲੋਂਜੀ ਮਿਸਤਰੀ ਦਾ 93 ਸਾਲ ਦੀ ਉਮਰ 'ਚ ਦਿਹਾਂਤ

in #punjab2 years ago

ਨਵੀਂ ਦਿੱਲੀ - ਟਾਟਾ ਗਰੁੱਪ ਦੇ ਸਭ ਤੋਂ ਵੱਡੇ ਵਿਅਕਤੀਗਤ ਸ਼ੇਅਰ ਧਾਰਕ ਸ਼ਾਪੂਰਜੀ ਪਾਲਨਜੀ ਗਰੁੱਪ ਦੇ ਮੁਖੀ ਪਾਲਨਜੀ ਮਿਸਤਰੀ ਦਾ ਸੋਮਵਾਰ ਰਾਤ ਨੂੰ ਦਿਹਾਂਤ ਹੋ ਗਿਆ। ਕੰਪਨੀ ਅਧਿਕਾਰੀਆਂ ਨੇ ਮੰਗਲਵਾਰ (28 ਜੂਨ) ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 93 ਸਾਲ ਦੀ ਉਮਰ 'ਚ ਉਨ੍ਹਾਂ ਨੇ ਦੱਖਣੀ ਮੁੰਬਈ ਸਥਿਤ ਆਪਣੀ ਰਿਹਾਇਸ਼ 'ਤੇ ਨੀਂਦ ਦੌਰਾਨ ਆਖਰੀ ਸਾਹ ਲਿਆ। ਪਲੋਂਜੀ ਮਿਸਤਰੀ ਨੂੰ ਸਾਲ 2016 ਵਿੱਚ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਫੋਰਬਸ ਦੀ ਤਾਜ਼ਾ ਸੂਚੀ ਦੇ ਅਨੁਸਾਰ, ਉਹ ਦੁਨੀਆ ਦੇ ਅਮੀਰ ਲੋਕਾਂ ਦੀ ਸੂਚੀ ਵਿੱਚ 143ਵੇਂ ਨੰਬਰ 'ਤੇ ਸਨ2022_6image_12_02_480987668ypalonji.jpg