ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਆਪਣੇ ਮੁਲਾਜ਼ਮਾਂ ਨੂੰ HDFC ਬੈਂਕ ਵਿੱਚ ਖਾਤੇ ਖੁੱਲ੍ਹਵਾਉਣ ਤੋਂ ਕੀਤਾ ਮਨ੍ਹਾ,

in #punjab2 years ago

ਚੰਡੀਗੜ੍ਹ: HDFC ਬੈਂਕ ਦੇਸ਼ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ ਹੈ। ਇਹ ਸੇਵਾਵਾਂ ਦੇ ਮਾਮਲੇ ਵਿੱਚ ਵੀ ਬਾਕੀ ਬੈਂਕਾਂ ਨਾਲੋਂ ਅੱਗੇ ਹੈ। ਪੰਜਾਬ ਸਰਕਾਰ (Punjab Government) ਦੇ ਜਲ ਸਰੋਤ ਵਿਭਾਗ ਨੇ ਆਪਣੇ ਮੁਲਾਜ਼ਮਾਂ ਨੂੰ ਇਸ ਬੈਂਕ ਵਿੱਚ ਖਾਤੇ ਖੁੱਲ੍ਹਵਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਜਿਨ੍ਹਾਂ ਮੁਲਾਜ਼ਮਾਂ ਦਾ ਪਹਿਲਾਂ ਹੀ ਇਸ ਬੈਂਕ ਵਿੱਚ ਖਾਤਾ ਹੈ, ਉਨ੍ਹਾਂ ਨੂੰ ਖਾਤਾ ਬੰਦ ਕਰਨ ਲਈ ਕਿਹਾ ਗਿਆ ਹੈ।
HDFC ਬੈਂਕ ਨਾਲ ਖੁੱਲ੍ਹੇ ਸਾਰੇ ਖਾਤਿਆਂ ਨੂੰ ਬੰਦ ਕਰਨ ਸਬੰਧੀ ਇਹ ਹੁਕਮ ਦਿੱਤਾ ਗਿਆ ਹੈ। ਦਰਅਸਲ ਕੁਝ ਮਾਈਨਿੰਗ ਠੇਕੇਦਾਰਾਂ ਦੇ ਕਾਰਨ ਇਹ ਆਦੇਸ਼ ਦੇਣਾ ਪਿਆ ਹੈ। ਉਨ੍ਹਾਂ ਨੂੰ ਬੈਂਕ ਗਾਰੰਟੀਆਂ ਜਾਰੀ ਕੀਤੀਆਂ ਗਈਆਂ ਸਨ। ਇਹ ਆਦੇਸ਼ 22 ਅਗਸਤ, 2022 ਨੂੰ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਹੈ। ਇਹ ਆਦੇਸ਼ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੀਂ ਆਇਆ ਹੈ। ਇਸ 'ਚ ਇਹ ਕਦਮ ਚੁੱਕਣ ਦਾ ਕਾਰਨ ਦੱਸਿਆ ਗਿਆ ਹੈ।
ਵਿਭਾਗ ਨੇ ਕਿਹਾ ਹੈ ਕਿ ਕੁਝ ਕਾਰਜਕਾਰੀ ਇੰਜਨੀਅਰਾਂ ਤੇ ਜ਼ਿਲ੍ਹਾ ਮਾਈਨਿੰਗ ਅਧਿਕਾਰੀਆਂ ਦੇ ਧਿਆਨ ਵਿੱਚ ਇੱਕ ਅਹਿਮ ਮਾਮਲਾ ਆਇਆ ਹੈ। ਯਾਨੀ HDFC ਬੈਂਕ ਨੇ ਕੁਝ ਮਾਈਨਿੰਗ ਠੇਕੇਦਾਰਾਂ ਨੂੰ ਬੈਂਕ ਗਾਰੰਟੀ ਜਾਰੀ ਕੀਤੀ ਸੀ। ਇਹ ਠੇਕੇਦਾਰ ਸੂਬਾ ਸਰਕਾਰ ਨੂੰ ਅਦਾਇਗੀਆਂ ਕਰਨ ਵਿੱਚ ਡਿਫਾਲਟਰ ਹਨ। ਜਦੋਂ ਵਿਭਾਗ ਦੇ ਅਧਿਕਾਰੀ ਬੈਂਕ ਗਾਰੰਟੀ ਨੂੰ ਕੈਸ਼ ਕਰਵਾਉਣ ਲਈ ਆਏ ਤਾਂ ਬੈਂਕ ਨੇ ਕੋਈ ਨਾ ਕੋਈ ਕਾਰਨ ਦੱਸ ਕੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।