ਹਰਦੋਈ ਵਿੱਚ ਵਾਪਰਿਆ ਇੱਕ ਵੱਡਾ ਹਾਦਸਾ

in #punjab2 years ago

ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਥੇ 35 ਕਿਸਾਨ ਨਾਲ ਭਰੀ ਇੱਕ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪੁਲ ਤੋਂ 35 ਫੁੱਟ ਹੇਠਾਂ ਗਰੜਾ ਦਰਿਆ ਵਿੱਚ ਜਾ ਡਿੱਗੀ। ਹਾਦਸੇ 'ਚ 22 ਲੋਕ ਡੁੱਬ ਗਏ ਹਨ, ਜਦਕਿ 13 ਲੋਕ ਤੈਰ ਕੇ ਬਾਹਰ ਨਿਕਲੇ ਹਨ।
ਕਿਸਾਨ ਪਾਲੀ ਨਿਜ਼ਾਮਪੁਰ ਪੁਲੀਆ ਮੰਡੀ ਤੋਂ ਖੀਰਾ ਵੇਚ ਕੇ ਪਰਤ ਰਹੇ ਸਨ। ਸਾਰੇ ਵੇਗਰਾਜਪੁਰ ਦੇ ਰਹਿਣ ਵਾਲੇ ਹਨ। ਘਟਨਾ ਸ਼ਨੀਵਾਰ ਦੁਪਹਿਰ ਕਰੀਬ 2 ਵਜੇ ਵਾਪਰੀ। ਹਾਦਸਾ ਟਰੈਕਟਰ ਦਾ ਅਗਲਾ ਖੱਬਾ ਪਹੀਆ ਨਿਕਲ ਜਾਣ ਕਰਕੇ ਵਾਪ
ਗੋਤਾਖੋਰ ਡੁੱਬੇ ਲੋਕਾਂ ਦੀ ਭਾਲ ਕਰ ਰਹੇ ਹਨ। ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਵੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਖੰਡ ਮਿੱਲ ਰੂਪਪੁਰ ਦੇ ਮੁਲਾਜ਼ਮ ਵੀ ਹਾਈਡਰਾ ਮਸ਼ੀਨ ਨਾਲ ਮੌਕੇ ’ਤੇ ਪਹੁੰਚ ਗਏ ਹਨ।
ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਮਦਦ ਲਈ ਮੌਕੇ 'ਤੇ ਪੁੱਜੇ ਹੋਏ ਹਨ। ਟਰੈਕਟਰ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਜਾ ਗਿਆ। ਹਾਲਾਂਕਿ ਟਰਾਲੀ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ।IMG_20220828_105938.jpg