ਮੋਦੀ ਦਾ ਜਨਮਦਿਨ 'ਤੇ ਜਨਤਾ ਨੂੰ ਤੋਹਫਾ, ਕੁਨੋ ਨੈਸ਼ਨਲ ਪਾਰਕ 'ਚ ਛੱਡੇ ਚੀਤੇ

in #pm2 years ago

PM Modi's Birthday Gift To The Public: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਜੀ ਅੱਜ ਯਾਨੀ 17 ਸਤੰਬਰ ਨੂੰ ਆਪਣਾ ਜਨਮ ਦਿਨ ਮਨ ਰਹੇ ਹਨ। ਇਸ ਖਾਸ ਮੌਕੇ ਉੱਪਰ ਪੀਐਮ ਵੱਲੋਂ ਖਾਸ ਕੰਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ 74 ਸਾਲ ਬਾਅਦ ਭਾਰਤ ਵਿੱਚ ਫਿਰ ਤੋਂ ਚੀਤਾ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਆਪਣੇ ਜਨਮਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਵਿੱਚ ਚੀਤਿਆਂ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਨੇ ਅੱਜ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ (Kuno National Park) ਵਿੱਚ ਚੀਤੇ ਨੂੰ ਆਪਣੇ ਹੱਥੀ ਛੱਡਿਆ ਹੈ।Takht-Hazur-Sahib-Nanded-14-16633995193x2.jpg
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਦੇਸ਼ ਦਿੰਦੇ ਹੋਏ ਕਿਹਾ ਜਦੋਂ ਕੁਨੋ ਨੈਸ਼ਨਲ ਪਾਰਕ ਵਿੱਚ ਚੀਤੇ ਦੁਬਾਰਾ ਦੌੜਨਗੇ ਤਾਂ ਇੱਥੋਂ ਦੇ ਘਾਹ ਦੇ ਮੈਦਾਨ ਦਾ ਵਾਤਾਵਰਣ ਮੁੜ ਬਹਾਲ ਹੋਵੇਗਾ, ਜੈਵ ਵਿਭਿੰਨਤਾ ਵਿੱਚ ਹੋਰ ਵਾਧਾ ਹੋਵੇਗਾ। ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਭਾਰਤ ਇਨ੍ਹਾਂ ਚੀਤਿਆਂ ਨੂੰ ਮੁੜ੍ਹ ਵਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਨਹੀਂ ਹੋਣ ਦੇਣਾ ਚਾਹੀਦਾ।