ਸਰਦੀਆਂ ਦੀ ਸੌਗਾਤ ਹੈ ਅੰਮ੍ਰਿਤਸਰੀ ਖਜੂਰ

in #news8 months ago

ਸਿਆਲ ਦੀ ਰੁੱਤ ਜਿੱਥੇ ਕਿ ਠੰਡ ਦੇ ਨਾਲ ਜਾਣੀ ਜਾਂਦੀ ਹੈ ਪਰ ਇਸ ਰੁੱਤ ਦੇ ਵਿੱਚ ਕਈ ਖਾਸ ਸੁਆਦ ਵੀ ਆਪਣਾ ਪੈਗਾਮ ਲੈ ਕੇ ਪਹੁੰਚਦੇ ਨੇ ਜਿਨ੍ਹਾਂ ਦੀ ਮਿਆਦ ਸਿਰਫ ਤਿੰਨ ਤੋਂ ਚਾਰ ਮਹੀਨੇ ਹੀ ਹੁੰਦੀ ਹੈ।ਅਜਿਹੇ ਸੁਆਦਾਂ ਵਿੱਚੋਂ ਹੀ ਇੱਕ ਸੁਆਦ ਹੈ ਅੰਮ੍ਰਿਤਸਰੀ ਖਜੂਰਾਂ ਦਾ ਜੋ ਕਿ ਸਿਰਫ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹੀ ਮਿਲਦੀਆਂ ਹਨ ਅਤੇ ਇਹਨਾਂ ਦੀਆਂ ਧੂਮਾਂ ਦੇਸ਼ਾਂ-ਵਿਦੇਸ਼ਾਂ ਤੱਕ ਪਹੁੰਚ ਚੁੱਕੀਆਂ ਹਨ ।