BJP ਦਾ ਇੱਕ ਕੌਂਸਲਰ AAP 'ਚ ਸ਼ਾਮਿਲ

in #news8 months ago

ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਵੱਡਾ ਝਟਕਾ ਦਿੱਤਾ ਹੈ। ਦੱਸ ਦਈਏ ਕਿ ਭਾਜਪਾ ਕੌਂਸਲਰ ਗੁਰਚਰਨਜੀਤ ਕਾਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਦੇ ਹੈਲੋ ਮਾਜਰਾ ਤੋਂ ਗੁਰਚਰਨਜੀਤ ਕਾਲਾ ਭਾਜਪਾ ਦੇ ਕੌਂਸਲਰ ਸਨ।ਦੱਸ ਦਈਏ ਕਿ ਅੱਜ ਕੌਂਸਲਰ ਦੇ ਪੁੱਤਰ ਨੇ ਚੰਡੀਗੜ੍ਹ ਦੇ ਸੈਕਟਰ 31 ਦੇ ਥਾਣੇ ਵਿੱਚ ਪਿਤਾ ਦੀ ਗੁਮਸ਼ੁਦਾ ਹੋਣ ਦੀ ਰਿਪੋਰਟ ਲਿਖਵਾਈ ਸੀ। ਰਿਪੋਰਟ ਮੁਤਾਬਕ ਕੌਂਸਲਰ ਪਿਛਲੇ 2-3 ਦਿਨਾਂ ਤੋਂ ਘਰ ਨਹੀਂ ਆਇਆ ਸੀ।ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਕੌਂਸਲਰ ਦੀ ਇਕ ਫੋਟੋ ਸਾਹਮਣੇ ਆਈ ਹੈ ਜਿਸ ਵਿਚ ਕੌਂਸਲਰ AAP ‘ਚ ਸ਼ਾਮਲ ਹੋ ਗਏ ਹਨ।