ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਜ਼ਿਲ੍ਹਾ ਸੰਗਰੂਰ ਦੇ ਨੌਜਵਾਨ ਦੀ ਮੌਤ

in #news8 months ago

ਕੈਨੇਡਾ ਤੋਂ ਮੰਦਭਾਗੀ ਖਬਰ ਆਈ ਹੈ। ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਜ਼ਿਲ੍ਹਾ ਸੰਗਰੂਰ ਦੇ 28 ਸਾਲਾ ਨੌਜਵਾਨ ਯੁਗਵੀਰ ਕਰਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਰਕੀਟ ਕਮੇਟੀ ਸੰਗਰੂਰ ਦੇ ਸਾਬਕਾ ਚੇਅਰਮੈਨ ਰਹੇ ਰਣਧੀਰ ਸਿੰਘ ਕਾਕਾ ਸਾਰੋਂ ਦਾ ਪੋਤਾ ਸੀ। ਮਿਰਤਕ ਦਾ ਪਿਤਾ ਅਰੁਣਧੀਰ ਸਿੰਘ ਕਾਕਾ ਸਰੋਮਣੀ ਅਕਾਲੀ ਦਲ ਦਾ ਸਰਕਲ ਪ੍ਰਧਾਨ ਰਹਿ ਚੁੱਕਿਆ ਹੈ ।