ਭਾਰਤ ਨੂੰ ਮਿਲਿਆ ਸਭ ਤੋਂ ਲੰਬਾ ਸਮੁੰਦਰੀ ਪੁਲ

in #news8 months ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮੁੰਬਈ ਟ੍ਰਾਂਸ-ਹਾਰਬਰ ਲਿੰਕ ਦਾ ਉਦਘਾਟਨ ਕੀਤਾ, ਜਿਸ ਨੂੰ ਹੁਣ ‘ਅਟਲ ਬਿਹਾਰੀ ਵਾਜਪਾਈ ਸੇਵੜੀ-ਨ੍ਹਾਵਾ ਸ਼ੇਵਾ ਅਟਲ ਸੇਤੂ’ ਦਾ ਨਾਂ ਦਿੱਤਾ ਗਿਆ ਹੈ, ਮਹਾਰਾਸ਼ਟਰ ਵਿੱਚ 30,500 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਦਾ ਨਿਰਮਾਣ 17,840 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਗਿਆ ਹੈ।ਪੀਐਮ ਮੋਦੀ ਨੇ ਦਸੰਬਰ 2016 ਵਿੱਚ ਇਸ ਪੁਲ ਦਾ ਨੀਂਹ ਪੱਥਰ ਰੱਖਿਆ ਸੀ। ਇਹ ਭਾਰਤ ਦਾ ਸਭ ਤੋਂ ਲੰਬਾ ਪੁਲ ਅਤੇ ਭਾਰਤ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਵੀ ਹੈ। ਇਹ ਪੁਲ ਲਗਭਗ 21.8 ਕਿਲੋਮੀਟਰ ਲੰਬਾ ਛੇ ਮਾਰਗੀ ਪੁਲ ਹੈ, ਜਿਸ ਦੀ ਲੰਬਾਈ ਸਮੁੰਦਰ ‘ਤੇ ਲਗਭਗ 16.5 ਕਿਲੋਮੀਟਰ ਅਤੇ ਜ਼ਮੀਨ ‘ਤੇ ਲਗਭਗ 5.5 ਕਿਲੋਮੀਟਰ ਹੈ।