ਪੁਲਿਸ ਵੱਲੋਂ ਸਰਪੰਚ ਕਤਲ ਕਾਂਡ ਦੇ ਮੁੱਖ ਮੁਲਜ਼ਮ ਦਾ ਐਨਕਾਉਂਟਰ

in #news8 months ago

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਡਡਿਆਣਾ ਦੇ ਸਰਪੰਚ ਸੰਦੀਪ ਕੁਮਾਰ ਛੀਨਾ ਕਤਲ ਕੇਸ ਦਾ ਮੁੱਖ ਮੁਲਜ਼ਮ ਅਨੂਪ ਕੁਮਾਰ ਵਿੱਕੀ ਦੇਰ ਰਾਤ ਪੁਲਿਸ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਉਸ ਦੀ ਸੱਜੀ ਲੱਤ ਵਿੱਚ ਦੋ ਗੋਲੀਆਂ ਲੱਗੀਆਂ।ਉਸ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਪੁਲਿਸ ਅਜੇ ਕੁਝ ਨਹੀਂ ਦੱਸ ਰਹੀ ਹੈ ਪਰ ਪਤਾ ਲੱਗਾ ਹੈ ਕਿ ਸਰਪੰਚ ਦਾ ਕਤਲ ਕਰਨ ਤੋਂ ਬਾਅਦ ਵਿੱਕੀ ਨੇ ਕਸਬਾ ਹਰਿਆਣਾ ਨੇੜੇ ਪਨਾਹ ਲਈ ਸੀ।