ਆਲੂ ਦੇ ਰਸ 'ਚ ਲੁਕਿਆ ਹੈ ਖੂਬਸੂਰਤੀ ਦਾ ਰਾਜ਼, ਜਾਣੋ ਕਿਵੇਂ ਕਰਨਾ ਹੈ ਇਸ ਦਾ ਇਸਤੇਮਾਲ

in #natural2 years ago

ਜੇਕਰ ਤੁਹਾਡੇ ਚਿਹਰੇ 'ਤੇ ਦਾਗ-ਧੱਬੇ ਹਨ ਅਤੇ ਵਧਦੀ ਉਮਰ ਦਾ ਅਸਰ ਨਜ਼ਰ ਆ ਰਿਹਾ ਹੈ ਤਾਂ ਤੁਸੀਂ ਅੱਧੇ ਆਲੂ ਨੂੰ ਪੀਸ ਕੇ ਉਸ ਦਾ ਰਸ ਕੱਢ ਕੇ ਉਸ 'ਚ ਦੋ ਚੱਮਚ ਦੁੱਧ ਮਿਲਾ ਸਕਦੇ ਹੋ। ਇਸ ਮਿਸ਼ਰਣ ਨੂੰ ਰੂੰ ਦੀ ਮਦਦ ਨਾਲ ਆਪਣੇ ਚਿਹਰੇ ਅਤੇ ਗਰਦਨ 'ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਜੇਕਰ ਤੁਸੀਂ ਹਫਤੇ 'ਚ ਦੋ ਵਾਰ ਇਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਚਿਹਰੇ 'ਤੇ ਦਾਗ-ਧੱਬੇ ਘੱਟ ਹੋਣਗੇ ਅਤੇ ਚਿਹਰਾ ਜਵਾਨ ਦਿਖਾਈ ਦੇਵੇਗਾ।

ਸਕਿਨ ਦੀ ਖੂਬਸੂਰਤੀ ਦੀ ਗੱਲ ਕਰੀਏ ਤਾਂ ਆਲੂ ਦਾ ਰਸ ਵੀ ਇਸ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਸਬਜ਼ੀ ਇੰਨੀ ਆਮ ਹੈ ਕਿ ਹਰ ਘਰ 'ਚ ਆਸਾਨੀ ਨਾਲ ਮਿਲ ਜਾਂਦੀ ਹੈ।

ਸਕਿਨ ਦੀ ਦੇਖਭਾਲ ਵਿਚ ਵੀ ਇਸ ਦੀ ਵਰਤੋਂ ਕਰਨਾ ਆਸਾਨ ਹੈ। ਜੇਕਰ ਅਸੀਂ ਆਲੂ ਦੇ ਰਸ ਨਾਲ ਚਿਹਰੇ ਦੀ ਮਾਲਿਸ਼ ਕਰਦੇ ਹਾਂ ਤਾਂ ਇਸ ਨਾਲ ਸਕਿਨ ਦੇ ਕਾਲੇ ਧੱਬੇ ਸਾਫ ਹੋ ਜਾਂਦੇ ਹਨ। ਇੰਨਾ ਹੀ ਨਹੀਂ ਜੇਕਰ ਅਸੀਂ ਆਲੂ ਦੇ ਰਸ 'ਚ ਅੰਡੇ ਦੇ ਸਫੇਦ ਹਿੱਸੇ ਨੂੰ ਮਿਲਾ ਕੇ ਚਿਹਰੇ 'ਤੇ ਲਗਾਵਾਂਗੇ ਤਾਂ ਸਕਿਨ ਦੇ ਪੋਰਸ ਵਧੀਆ ਹੁੰਦੇ ਹਨ ਅਤੇ ਤੁਸੀਂ ਜਵਾਨ ਦਿਖਾਈ ਦਿੰਦੇ ਹੋ।