ਪ੍ਰਧਾਨ ਮੰਤਰੀ ਮੋਦੀ ਦੀਆਂ ਯੋਜਨਾਵਾਂ, ਜਿਨ੍ਹਾਂ ਨੇ ਬਦਲ ਦਿੱਤੀ ਆਮ ਆਦਮੀ ਦੀ ਜ਼ਿੰਦਗੀ

in #narinder2 years ago

ਨਵੀਂ ਦਿੱਲੀ, ਏਜੰਸੀ: ਦੇਸ਼ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 72ਵਾਂ ਜਨਮ ਦਿਨ ਮਨਾ ਰਿਹਾ ਹੈ। ਉਨ੍ਹਾਂ ਦਾ ਜਨਮ 17 ਸਤੰਬਰ 1950 ਨੂੰ ਹੋਇਆ ਸੀ। ਉਹ ਪਿਛਲੇ ਅੱਠ ਸਾਲਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਕਈ ਅਜਿਹੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਦਾ ਲਾਭ ਦੇਸ਼ ਦੇ ਆਖਰੀ ਵਿਅਕਤੀ ਤਕ ਪਹੁੰਚਿਆ ਹੈ।ਅੱਜ ਅਸੀਂ ਪੰਜ ਅਜਿਹੀਆਂ ਯੋਜਨਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਆਮ ਆਦਮੀ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਲਿਆਂਦਾ ਹੈ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) 1 ਮਈ, 2016 ਨੂੰ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ, 10 ਅਗਸਤ, 2021 ਨੂੰ ਸਰਕਾਰ ਦੁਆਰਾ ਉੱਜਵਲਾ ਯੋਜਨਾ ਦਾ 2.0 ਅਵਤਾਰ ਲਾਂਚ ਕੀਤਾ ਗਿਆ ਸੀ। PMUY ਤਹਿਤ, ਸਰਕਾਰ BPL ਪਰਿਵਾਰਾਂ ਨੂੰ ਮੁਫਤ LPG ਗੈਸ ਕੁਨੈਕਸ਼ਨ ਪ੍ਰਦਾਨ ਕਰਦੀ ਹੈ। ਉੱਜਵਲਾ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ, ਦੇਸ਼ ਵਿੱਚ ਐਲਪੀਜੀ ਕਵਰੇਜ 2016 ਵਿੱਚ ੬੨ ਫੀਸਦੀ ਤੋਂ ਵੱਧ ਕੇ 2022 ਵਿੱਚ 104 ਫੀਸਦੀ ਹੋ ਗਈ ਹੈ। ਪਿਛਲੇ 6 ਸਾਲਾਂ ਦੌਰਾਨ ਉੱਜਵਲਾ ਯੋਜਨਾ ਤਹਿਤ 9 ਕਰੋੜ ਤੋਂ ਵੱਧ ਗੈਸ ਕੁਨੈਕਸ਼ਨ ਵੰਡੇ ਜਾ ਚੁੱਕੇ ਹਨ।PTI09-08-2022-000345A-0_1662656687560_1662656687560_1662656704621_1662656704621.jpg