ਸਿੱਧੂਪੁਰ ਵੱਲੋਂ ਝੁਨੀਰ ਬਲਾਕ ਦੇ ਦੋ ਪਿੰਡਾਂ ਵਿੱਚ ਨਵੀਂਆਂ ਇਕਾਈਆਂ ਗਠਿਤ ਕੀਤੀਆਂ

in #mansa2 years ago

ਭਾਕਿਯੂ (ਏਕਤਾ) ਸਿੱਧੂਪੁਰ ਵੱਲੋਂ ਝੁਨੀਰ ਬਲਾਕ ਦੇ ਦੋ ਪਿੰਡਾਂ ਵਿੱਚ ਨਵੀਂਆਂ ਇਕਾਈਆਂ ਗਠਿਤ ਕੀਤੀਆਂ IMG-20221008-WA0013.jpg
ਮਾਨਸਾ 8 ਅਕਤੂਬਰ () ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਝੁਨੀਰ ਬਲਾਕ ਦੇ ਲਾਗਲੇ ਦੋ ਪਿੰਡਾਂ ਭੰਮੇ ਖੁਰਦ ਅਤੇ ਝੇਰਿਆਂਵਾਲੀ ਵਿੱਚ ਮੀਟਿੰਗਾਂ ਕਰਵਾਈਆਂ ਅਤੇ ਮੌਕੇ ‘ਤੇ ਨਵੀਆਂ ਕਮੇਟੀਆਂ ਗਠਿਤ ਕੀਤੀਆਂ । ਜਿੰਨਾਂ ਕਮੇਟੀਆਂ ਦੇ ਆਹੁੱਦੇਦਾਰ ਕ੍ਰਮਵਾਰ ਭੰਮੇ ਖੁਰਦ ਦੇ ਪ੍ਰਧਾਨ ਬਲਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਚੇਤ ਸਿੰਘ, ਮੀਤ ਪ੍ਰਧਾਨ ਅਮਰੀਕ ਸਿੰਘ, ਜਨਰਲ ਸਕੱਤਰ ਪ੍ਰਤਾਪ ਸਿੰਘ, ਖਜਾਨਚੀ ਬਲਵਿੰਦਰ ਸਿੰਘ, ਪ੍ਰੈੱਸ ਸਕੱਤਰ ਗੁਰਦੇਵ ਸਿੰਘ, ਸੰਗਠਨ ਸਕੱਤਰ ਸੰਤਾ ਸਿੰਘ ਸਮੇਤ 16 ਮੈਂਬਰੀ ਕਮੇਟੀ ਅਤੇ ਝੇਰਿਆਂਵਾਲੀ ਦੇ ਪ੍ਰਧਾਨ ਭੂਰਾ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਜਵੰਤ ਸਿੰਘ, ਜਨਰਲ ਸਕੱਤਰ ਜੱਗਾ ਸਿੰਘ, ਖਜਾਨਚੀ ਗੁਰਮੀਤ ਸਿੰਘ, ਪ੍ਰੈੱਸ ਸਕੱਤਰ ਰਣਜੀਤ ਸਿੰਘ, ਸੰਗਠਨ ਸਕੱਤਰ ਜੁਗਰਾਜ ਉਰਫ ਤੋਤਾ ਸਿੰਘ ਸਮੇਤ 14 ਮੈਂਬਰੀ ਕਮੇਟੀ ਗਠਿਤ ਕੀਤੀ । ਇਸ ਸਮੇਂ ਜਿਲਾ ਸਕੱਤਰ ਮੱਖਣ ਸਿੰਘ ਭੈਣੀ ਬਾਘਾ ਨੇ ਲੋਕਾਂ ਨੂੰ ਜਥੇਬੰਦੀ ਦੀ ਨੀਤੀ ਤੋਂ ਜਾਣੂ ਕਰਵਾਇਆ ਅਤੇ ਸਰਕਾਰ ਦੇ ਪਰਾਲੀ ਸੰਬੰਧੀ ਬੀਤੇ ਦਿਨੀ ਲਏ ਫੈਸਲੇ ਦਾ ਵਿਰੋਧ ਕੀਤਾ । ਉਨ੍ਹਾਂ ਨੇ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ਼ ਲੋਕਾਂ ਨੂੰ ਇੱਕਜੁੱਟ ਹੋ ਕੇ ਲੜਨ ਦਾ ਹੋਕਾ ਦਿੱਤਾ । ਇਸ ਮੌਕੇ ਜਿਲਾ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਘਾ, ਬਲਾਕ ਝੁਨੀਰ ਪ੍ਰਧਾਨ ਗੁਰਚਰਨ ਸਿੰਘ ਉੱਲਕ, ਬਲਜੀਤ ਸਿੰਘ ਭੈਣੀ ਬਾਘਾ ਨੇ ਵੀ ਸੰਬੋਧਨ ਕੀਤਾ ।