ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਲਈ ਯੂਥ ਕਲੱਬਾਂ ਦੇ ਸਹਿਯੋਗ ਨਾਲ ਜਾਗ੍ਰਤੀ ਮੁਹਿੰਮ ਸ਼ੁਰੂ

in #mansa2 years ago

ਨਹਿਰੂ ਯੁਵਾ ਕੇਂਦਰ ਵੱਲੋਂ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਲਈ ਯੂਥ ਕਲੱਬਾਂ ਦੇ ਸਹਿਯੋਗ ਨਾਲ ਜਾਗ੍ਰਤੀ ਮੁਹਿੰਮ ਸ਼ੁਰੂIMG-20220923-WA0068.jpg ਕੀਤੀ ਗਈ।
ਵੱਖ-ਵੱਖ ਸਮਾਜਿਕ ਗਤੀਵਿਧੀਆਂ ਲਈ ਨਹਿਰੂ ਯੁਵਾ ਕੇਂਦਰ ਵੱਲੋਂ ਇੱਕ ਹਜਾਰ ਵਲੰਟੀਅਰਜ ਭਰਤੀ ਕੀਤੇ ਜਾਣਗੇ-ਡਾ.ਸੰਦੀਪ ਘੰਡ
ਮਾਨਸਾ ( ) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜਿਲ੍ਹਾ ਪ੍ਰਸਾਸ਼ਨ ਮਾਨਸਾ ਦੀਆਂ ਹਦਾਇੰਤਾਂ ਅੁਨਸਾਰ ਭਾਰਤ ਦੇ ਚੋਣ ਕਮਿਸ਼ਨਰ ਵੱਲੋਂ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲੰਿਕ ਕਰਨ ਹਿੱਤ ਲੋਕਾਂ ਨੂੰ ਜਾਗਰੂਕ ਕਰਨ ਲਈ ਯੂਥ ਕਲੱਬਾਂ ਦੇ ਸਹਿਯੋਗ ਨਾਲ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਸਬੰਧੀ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਸਹਿਯੋਗ ਨਾਲ ਲੇਖ,ਪੇਟਿੰਗ,ਭਾਸ਼ਣ ਅਤੇ ਪੋਸਟਰ ਮੁਕਾਬਲੇ ਤੋਂ ਇਲਾਵਾ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ।ਡਾਈਟ ਅਹਿਮਦਪੁਰ ਵਿਖੇ ਪ੍ਰਿਸੀਪਲ ਡਾ,ਬੂਟਾ ਸਿੰਘ ਦੀ ਅਗਵਾਈ ਹੇਠ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪ੍ਰਰੇਨਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਉਸ ਨੂੰ ਟਰਾਫੀ ਅਤੇ ਸਾਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ।ਡਾ.ਬੂਟਾ ਸਿੰਘ ਨੇ ਸਮੂਹ ਵਿਿਦਆਰਥੀਆਂ ਜਿੰਨਾਂ ਨੇ ਆਪਣੀ ਉਮਰ 18 ਸਾਲ ਪੂਰੀ ਕਰ ਲਈ ਹੈ ਜਾਂ 1 ਜਨਵਰੀ 2023 ਨੁੰ 18 ਸਾਲ ਹੋ ਰਹੀ ਹੈ ਨੂੰ ਵੋਟ ਬਣਾਉਣ ਅਤੇ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲੰਿਕ ਕਰਵਾੁੳਣ ਦੀ ਵੀ ਅਪੀਲ ਕੀਤੀ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਅਤੇ ਸਵੀਪ ਮੁਹਿੰਮ ਲਈ ਨਹਿਰੂ ਯੁਵਾ ਕੇਂਦਰ ਦੇ ਨੋਡਲ ਅਧਿਕਾਰੀ ਡਾ ਸੰਦੀਪ ਘੰਡ ਨੇ ਵੱਖ ਵੱਖ ਯੂਥ ਕਲੱਬਾਂ ਅਤੇ ਵਲੰਟੀਅਰਜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਭਾਰਤ ਸਰਕਾਰ ਦੇ ਚੋਣ ਕਮਿਸ਼ਨਰ ਦੀਆਂ ਹਦਾਇੰਤਾਂ ਅੁਨਸਾਰ ਵੋਟਰਾਂ ਨੂੰ ਅਧਾਰ ਕਾਰਡ ਨਾਲ ਲੰਿਕ ਕਰਨ ਹਿੱਤ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਜਿਸ ਤਹਿਤ 4 ਸਤੰਬਰ,16 ਅਕਤੂਬਰ,20 ਨਵੰਬਰ,4ਦਿਸੰਬਰ 2022 8 ਜਨਵਰੀ,5 ਫਰਵਰੀ ਅਤੇ 5 ਮਾਰਚ 2023 ਨੂੰ ਜਿਲ੍ਹੇ ਦੇ ਸਾਰੇ ਬੁਥਾਂ ਵਿੱਚ ਸਪੈਸ਼ਲ ਕੈਂਪ ਲਾਏ ਜਾ ਰਹੇ ਹਨ।ਉਹਨਾਂ ਇਹ ਵੀ ਕਿਹਾ ਕਿ ਨਵੇਂ ਵੋਟਰ ਫਾਰਮ ਨੰਬਰ 6 ਭਰਦੇ ਸਮੇ ਆਪਣਾ ਅਧਾਰ ਕਾਰਡ ਨੰਬਰ ਭਰ ਸਕਦੇ ਹਨ ਅਤੇ ਪਹਿਲਾਂ ਬਣੇ ਵੋਟਰ ਫਾਰਮ ਨੰਬਰ 6ਬੀ ਭਰ ਕੇ ਦੇ ਸਕਦੇ ਹਨ।ਇਸ ਤੋਂ ਇਲਾਵਾ ਕੋਈ ਵੀ ਵੋਟਰ ਆਨਲਾਈਨ ਚੋਣ ਕਮਿਸ਼ਨਰ ਦੀ ਵੈਬਸਾਈਟ ਤੇ ਜਾਕੇ ਅਧਾਰ ਕਾਰਡ ਨੂੰ ਲੰਿਕ ਕਰ ਸਕਦਾ ਹੈ।
ਡਾ.ਸੰਦੀਪ ਘੰਡ ਨੇ ਦੱਸਿਆ ਕਿ ਇਸ ਮੁਹਿੰਮ ਤੋਂ ਇਲਾਵਾ ਤੀਬਰ ਵਲੰਟੀਅਰਜ ਭਰਤੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਮਾਨਸਾ ਜਿਲ੍ਹੇ ਵਿੱਚ ਯੂਥ ਕਲੱਬਾਂ ਦੇ ਨੋਜਵਾਨਾਂ ਤੋਂ ਇਲਾਵਾ ਜਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਦੇ ਇੱਕ ਹਜਾਰ ਦੇ ਕਰੀਬ ਵਲੰਟੀਅਰਜ ਭਰਤੀ ਕੀਤੇ ਜਾਣਗੇ ਜਿਸ ਲਈ ਉਮਰ ਦੀ ਸੀਮਾ 15 ਤੋਂ 29 ਸਾਲ ਰੱਖੀ ਗਈ ਹੈ ਅਤੇ ਭਰਤੀ ਹੋਣ ਵਾਲੇ ਲੜਕੇ/ਲੜਕੀ ਨੂੰ ਕੋਈ ਵੀ ਸਮਾਜਿਕ ਗਤੀਵਿਧੀ ਕਰਨ ਤੇ ਸਾਰਟੀਫਿਕੇਟ ਤੋਂ ਇਲਾਵਾ ਮਾਨ-ਭੱਤਾ ਵੀ ਦਿੱਤਾ ਜਾਵੇਗਾ।ਉਹਨਾਂ ਦਸਿਆ ਕਿ ਵਲੰਟੀਅਰਜ ਨੂੰ ਪਹਿਲਾਂ ਤਿੰਨ ਸਾਲ ਭਰਤੀ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਇੱਕ ਸਾਲ ਲਈ ਉਸ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ।ਉਹਨਾਂ ਸਮੂਹ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਲੰਟੀਅਰਜ ਦੀ ਭਰਤੀ ਲਈ ਨਹਿਰੂ ਯੂਵਾ ਕੇਂਦਰ ਮਾਨਸਾ ਜਾਂ ਬਲਾਕ ਪੱਧਰ ਤੇ ਨਹਿਰੂ ਯੁਵਾ ਵਲੰਟੀਅਰਜ ਨਾਲ ਸਪੰਰਕ ਕਰ ਸਕਦੇ ਹੋ।ਡਾ.ਘੰਡ ਨੇ ਦੋਨੋ ਮੁਹਿੰਮ ਲਈ ਲਾਏ ਗਏ ਵਲੰਟੀਅਰਜ ਬਾਰੇ ਜਾਣਕਾਰੀ ਦਿਿਦੰਆ ਦੱਸਿਆ ਕਿ ਮਾਨਸਾ ਬਲਾਕ ਲਈ ਜੋਨੀ ਅਤੇ ਮਨੋਜ ਕੁਮਾਰ,ਭੀਖੀ ਲਈ ਬੇਅੰਤ ਕੌਰ,ਗੁਰਪ੍ਰੀਤ ਕੌਰ,ਝੁਨੀਰ ਬਲਾਕ ਲਈ ਗੁਰਪ੍ਰੀਤ ਸਿੰਘ ਨੰਦਗੜ,ਸਰਦੂਲਗੜ ਲਈ ਮਿਸ ਮੰਜੂ ਰਾਣੀ,ਮਨਪ੍ਰੀਤ ਕੌਰ ਆਹਲੂੋਪੁਰ ਅਤੇ ਬੁਢਲਾਡਾ ਲਈ ਕਰਮਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਅੱਕਾਂ ਵਾਲੀ ਨੂੰ ਇੰਚਾਰਜ ਲਾਇਆ ਗਿਆ ਹੈ ਜੋ ਵਲੰਟੀਅਰਜ ਦੀ ਭਰਤੀ ਮੁਹਿੰਮ ਤੋਂ ਇਲਾਵਾ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲੰਿਕ ਕਰਨ ਦੀ ਮੁਹਿੰਮ ਵੀ ਚਲਾਉਣਗੇ।

Sort:  

Plz like me my all post bro