ਗੁੱਸੇ 'ਚ ਨੂੰਹ ਨੇ ਧੀ ਸਣੇ ਲਿਆ ਫਾਹਾ, ਸਹੁਰਿਆਂ ਦਾ ਕੁੱਤਾ ਬਣਿਆ ਕਾਰਨ

in #india2 years ago

ਬੰਗਲੁਰੂ ਵਿੱਚ ਇੱਕ ਔਰਤ ਨੇ ਆਪਣੀ ਨਾਬਾਲਗ ਕੁੜੀ ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਸੂਤਰਾਂ ਅਨੁਸਾਰ ਔਰਤ ਸਾਂਹ ਦੀ ਬਿਮਾਰੀ ਨਾਲ ਪੀੜਤ ਸੀ। ਉਹ ਆਪਣੇ ਪਤੀ ਅਤੇ ਸੱਸ-ਸਹੁਰੇ ਨੂੰ ਪਾਲਤੂ ਕੁੱਤੇ ਨੂੰ ਕਿਸੇ ਹੋਰ ਨੂੰ ਦੇਣ ਲਈ ਆਖਦੀ ਸੀ ਪਰ ਉਸਦੀ ਗੱਲ ਕਿਸ ਨੇ ਨਹੀਂ ਮੰਨੀ। ਇਸ ਤੋਂ ਪ੍ਰੇਸ਼ਾਨ ਹੋ ਕੇ ਔਰਤ ਨੇ ਆਪਣੀ 13 ਸਾਲਾ ਕੁੜੀ ਨਾਲ ਫਾਹਾ ਲੈਕੇ ਆਤਮ ਹੱਤਿਆ ਕਰ ਲਈ।1657880052_dangerous-dog-breeds-8-2-16578800523x2.jpg

ਪੁਲਿਸ ਨੇ ਆਈਪੀਸੀ ਦੀ ਧਾਰਾ 306 ਦੇ ਤਹਿਤ ਪਤੀ ਅਤੇ ਸੱਸ ਦੇ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਮੁੱਢਲੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਔਰਤ ਨੂੰ ਸਾਹ ਦੀ ਸਮੱਸਿਆ ਸੀ ਅਤੇ ਡਾਕਟਰ ਨੇ ਉਸ ਨੂੰ ਕੁੱਤਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ। ਔਰਤ ਨੇ ਕਈ ਵਾਰ ਆਪਣੇ ਪਤੀ ਅਤੇ ਸੱਸ ਨੂੰ ਕੁੱਤੇ ਨੂੰ ਹਟਾਉਣ ਲਈ ਬੇਨਤੀ ਕੀਤੀ ਸੀ ਪਰ ਕੁੱਤੇ ਨੂੰ ਘਰੋਂ ਨਹੀਂ ਹਟਾਇਆ, ਜਿਸ ਕਾਰਨ ਘਰ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ।

ਮ੍ਰਿਤਕਾ ਦਿਵਿਆ ਦੇ ਪਿਤਾ ਐਮਕੇ ਰਮਨ ਨੇ ਸ਼ੱਕੀਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਦੱਸਿਆ ਕਿ ਦਿਵਿਆ ਅਤੇ ਸ਼੍ਰੀਨਿਵਾਸ ਦਾ ਵਿਆਹ 2008 'ਚ ਹੋਇਆ ਸੀ। ਦਿਵਿਆ ਦੇ ਪਿਤਾ ਨੇ ਦੱਸਿਆ ਕਿ ਹਾਲ ਹੀ ਵਿੱਚ ਇੱਕ ਡਾਕਟਰ ਨੇ ਉਸ ਨੂੰ ਕੁੱਤਿਆਂ ਤੋਂ ਦੂਰ ਰਹਿਣ ਲਈ ਕਿਹਾ ਸੀ ਕਿਉਂਕਿ ਜੇਕਰ ਉਹ ਉਨ੍ਹਾਂ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਉਸ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਵੇਗਾ।