ਹਰ ਰੋਜ਼ 6 ਦੇਸੀ ਮੁਰਗੇ ਅਤੇ 100 ਰੋਟੀਆਂ ਖਾਣ ਵਾਲਾ ਪਹਿਲਵਾਨ, ਜੋ ਕਿਸੇ ਤੋਂ ਨਹੀਂ ਹਾਰਿਆ...

in #india2 years ago

gama.jpg'ਰੁਸਤਮ-ਏ-ਹਿੰਦ' ਦੇ ਨਾਂਅ ਨਾਲ ਮਸ਼ਹੂਰ 'ਦਿ ਗ੍ਰੇਟ ਗਾਮਾ' ਦਾ ਅੱਜ 144ਵਾਂ ਜਨਮ ਦਿਨ ਹੈ। ਗੂਗਲ ਨੇ ਡੂਡਲ ਬਣਾ ਕੇ ਗਾਮਾ ਪਹਿਲਵਾਨ (Gama Wrestler) ਦੇ ਜਨਮਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ। ਇੱਕ ਅਜਿਹਾ ਪਹਿਲਵਾਨ ਜੋ ਦੁਨੀਆ ਦੇ ਕਿਸੇ ਵੀ ਪਹਿਲਵਾਨ ਤੋਂ ਕਦੇ ਨਹੀਂ ਹਾਰਿਆ, ਜਿਸਨੇ ਪੂਰੀ ਦੁਨੀਆ ਵਿੱਚ ਨਾਮ ਕਮਾਇਆ। Oneindia ਦੀ ਖ਼ਬਰ ਅਨੁਸਾਰ ਗਾਮਾ ਪਹਿਲਵਾਨ ਨੇ ਆਪਣੀ ਜ਼ਿੰਦਗੀ ਦੇ 52 ਸਾਲ ਕੁਸ਼ਤੀ ਨੂੰ ਦਿੱਤੇ ਅਤੇ ਕਈ ਖਿਤਾਬ ਜਿੱਤੇ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਸਮਾਂ ਕਾਫੀ ਮੁਸ਼ਕਲਾਂ 'ਚ ਬੀਤਿਆ। ਆਓ, ਜਾਣਦੇ ਹਾਂ ਗਾਮਾ ਪਹਿਲਵਾਨ ਬਾਰੇ।

ਗਾਮਾ ਦਾ ਜਨਮ 22 ਮਈ 1878 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਗਾਮਾ ਦੇ ਪਿਤਾ ਮੁਹੰਮਦ ਅਜ਼ੀਜ਼ ਬਖਸ਼ ਵੀ ਪਹਿਲਵਾਨ ਸਨ। ਗਾਮਾ ਦਾ ਬਚਪਨ ਦਾ ਨਾਂ ਗੁਲਾਮ ਮੁਹੰਮਦ ਸੀ। ਗਾਮਾ ਨੇ ਸਿਰਫ਼ 10 ਸਾਲ ਦੀ ਉਮਰ ਵਿੱਚ ਕੁਸ਼ਤੀ ਸ਼ੁਰੂ ਕਰ ਦਿੱਤੀ ਸੀ। ਭਾਰਤ-ਪਾਕਿਸਤਾਨ ਦੀ ਵੰਡ ਦੇ ਸਮੇਂ, ਗਾਮਾ ਪਹਿਲਵਾਨ ਆਪਣੇ ਪਰਿਵਾਰ ਨਾਲ ਲਾਹੌਰ ਚਲੇ ਗਏ। ਗਾਮਾ ਪਹਿਲਵਾਨ ਨੇ ਪ੍ਰਸਿੱਧ ਪਹਿਲਵਾਨ ਮਾਧੋ ਸਿੰਘ ਤੋਂ ਕੁਸ਼ਤੀ ਦੀਆਂ ਸ਼ੁਰੂਆਤੀ ਬਾਰੀਕੀਆਂ ਸਿੱਖੀਆਂ। ਇਸ ਤੋਂ ਬਾਅਦ ਦਾਤੀਆ ਦੇ ਮਹਾਰਾਜਾ ਭਵਾਨੀ ਸਿੰਘ ਨੇ ਉਨ੍ਹਾਂ ਨੂੰ ਕੁਸ਼ਤੀ ਕਰਨ ਦੀ ਸਹੂਲਤ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕੁਸ਼ਤੀ ਲਗਾਤਾਰ ਵਧਦੀ-ਫੁੱਲਦੀ ਰਹੀ। ਗਾਮਾ ਨੇ ਆਪਣੇ 52 ਸਾਲ ਦੇ ਕਰੀਅਰ 'ਚ ਕਦੇ ਵੀ ਮੈਚ ਨਹੀਂ ਹਾਰਿਆ ਹੈ।