ਸਾਰਿਆਂ ਨੂੰ ਭਾਵੁਕ ਕਰ ਗਏ ਫੈਡਰਰ, 41 ਸਾਲਾ ਰੋਜਰ ਨੇ ਆਪਣੇ ਚਮਕਦਾਰ ਕਰੀਅਰ ਨੂੰ ਕਿਹਾ ਅਲਵਿਦਾ

in #in2 years ago

ਟੈਨਿਸ ਦੇ ਦੋ ਮਹਾਰਥੀਆਂ ਰੋਜਰ ਫੈਡਰਰ ਤੇ ਰਾਫੇਲ ਨਡਾਲ ਨੇ ਇਕ-ਦੂਜੇ ਦੇ ਨਜ਼ਦੀਕ ਬੈਠ ਕੇ ਹੱਥ ਫੜ ਕੇ ਇਕੱਠੇ ਰੋਂਦੇ ਹੋਏ ਲੋਕਾਂ ਨੂੰ ਇਕ ਹੋਰ ਯਾਦਗਾਰ ਪਲ਼ ਦਿੱਤਾ ਜਿਸ ਨੂੰ ਭਵਿੱਖ ਵਿਚ ਵੀ ਕਦੀ ਨਹੀਂ ਭੁੱਲਿਆ ਜਾ ਸਕੇਗਾ। ਦੋਵੇਂ ਟੈਨਿਸ ਕੋਰਟ 'ਤੇ ਵੱਡੇ ਵਿਰੋਧੀ ਰਹੇ ਹਨ ਤੇ ਇਕ ਦੂਜੇ ਨੂੰ ਹਰਾਉਣ ਲਈ ਕਈ ਰਣਨੀਤੀਆਂ ਬਣਾਉਂਦੇ ਰਹੇ ਹਨ ਪਰ ਜਦ ਇਹ ਦੋਵੇਂ ਇਕੱਠੇ ਰੋਣ ਲੱਗੇ ਤਾਂ ਲੱਗਾ ਹੀ ਨਹੀਂ ਕਿ ਇਹ ਕਦੀ ਵਿਰੋਧੀ ਰਹੇ ਹੋਣਗੇ। 41 ਸਾਲਾ ਫੈਡਰਰ ਨੇ ਸ਼ੁੱਕਰਵਾਰ ਦੀ ਦੇਰ ਰਾਤ ਨੂੰ ਆਪਣੇ ਚਮਕਦਾਰ ਕਰੀਅਰ ਨੂੰ ਅਲਵਿਦਾ ਕਿਹਾ। ਸਵਿਟਜ਼ਰਲੈਂਡ ਦੇ ਇਸ ਸਟਾਰ ਖਿਡਾਰੀ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਹ ਲੇਵਰ ਕੱਪ ਤੋਂ ਬਾਅਦ ਟੈਨਿਸ ਤੋਂ ਸੰਨਿਆਸ ਲੈ ਲੈਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਡਬਲਜ਼ ਮੈਚ ਉਨ੍ਹਾਂ ਦਾ ਆਖ਼ਰੀ ਮੈਚ ਹੋਵੇਗਾ।