ਘਰ ਦੇ ਬਾਹਰ ਕਰ ਰਿਹਾ ਸੀ ਗਾਲੀ-ਗਲੋਚ, ਰੋਕਿਆ ਤਾਂ ਚਾਕੂ ਨਾਲ ਕਰ ''ਤਾ ਭਰਜਾਈ ਦਾ ਕਤਲ

in #in2 years ago

ਆਪਣੇ ਪਤੀ ਦੇ ਮਮੇਰੇ ਭਰਾ (ਮਾਮੇ ਦੇ ਮੁੰਡੇ) ਨੂੰ ਆਪਣੇ ਘਰ ’ਚ ਰੱਖ ਕੇ ਪਾਲਣ-ਪੋਸ਼ਣ ਕਰਨਾ ਇਕ ਔਰਤ ਨੂੰ ਉਸ ਸਮੇਂ ਕਾਫੀ ਮਹਿੰਗਾ ਪੈ ਗਿਆ, ਜਦੋਂ ਪਤੀ ਦੇ ਉਸੇ ਮਮੇਰੇ ਭਰਾ ਨੇ ਆਪਣੀ ਭਰਜਾਈ ’ਤੇ ਕਥਿਤ ਚਾਕੂਨੁਮਾ ਹਥਿਆਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਥਾਣਾ ਜਮਾਲਪੁਰ ਅਧੀਨ ਆਉਂਦੀ ਸੀ.ਐੱਮ.ਸੀ. ਕਾਲੋਨੀ ’ਚ ਦੇਰ ਸ਼ਾਮ ਕਰੀਬ ਸਾਢੇ 5 ਵਜੇ ਵਾਪਰੀ। ਜ਼ਖਮੀ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਮਲੇ ’ਚ ਮ੍ਰਿਤਕਾ ਦੇ 2 ਲੜਕੇ ਵੀ ਜ਼ਖਮੀ ਹੋ ਗਏ।