(ਠੇਠ ਪੰਜਾਬੀ ਪੇਂਡੂ ਲਫ਼ਜ਼)

in #harmansingh2 years ago

ਝਿੰਗਾਾਂ,ਝਾਫ਼ੇ,ਪੇਂਜ, ਤਤੀਰੀ,
ਧਰਾਲ੍ਹ,ਬਬਾਨ,ਸੂਸਕ,ਕਰੇਵਾ!
ਧਾਂਕ, ਭਮੱਕੜ,ਹਾਰਾ,ਕੁੱਜੇ,
ਰਾਠ,ਨੁੱਕੜੀਘੋੜੀ,ਠੋਕਰ,ਕਰੇੜਾ!
ਤੋਕੜ,ਹਰਵਰਿਆਈ,ਭਲਿਆਟਣ,
ਸੰਨੀ,ਭਾੜਾ,ਲੰਗੇ ਡੰਗ!
ਤਿਓੜ,ਤਿਰਬਰਾ,ਬੌਅਲੀ,ਸੇਲਡਾ,
ਨਾਗਣੀ,ਸੋਮਰਸ,ਚ੍ਹਾਟਾ,ਭੰਗ!
ਬੰਜਰ,ਸੰਨਮੀ,ਕੱਲਰੀ,ਡਾਕਰ,
ਮੈਰਾ,ਰਵੇਸਲ,ਨਿਆਂਈ,ਥੇਹ!
ਝੀਰੀ,ਖੰਦਕ,ਰੋਹੀ,ਟਿੱਬੇ,
ਬਰਾਨੀ,ਢਾਬ,ਦੇਸੀ ਰੇਅ!
ਪੜੇਥਣ,ਠੇਠਰ,ਦੈੜ,ਗੁਤਾਵਾ,
ਥੱਬਾ,ਸੱਥਰੀ,ਵੇੜ,ਭਰੀ,ਰੁੱਗ!
ਦੋਲਾ,ਪੱਲੀ,ਪ੍ਹੂਲੀ,ਪੂਣੀਂ,
ਮਹਾਰਾ,ਕੁੱਪ,ਧੜ,ਪਿੜ,ਸੁੱਬ!
ਮਾਹਲ,ਹਲਟ,ਪੈੜ,ਗਾਧੀ,ਕੁੱਤਾ,
ਟਿੰਡਾਂ,ਮਾਹਲ,ਚੁਬੱਚਾ,ਕੁੰਡ!
ਨੱਥ ,ਖੁਰੀਆਂ,ਪਿੱਜਲ,ਬਿਸਮਣਾ,
ਸੱਗੀ ਫੁੱਲ, ਵੀਹਣੀ,ਕੱਜਲ,ਘੁੰਡ!
ਨਾਰਾ,,ਬੱਗਾ,ਸਾਵਾ,ਛਿੱਕਲੀ,
ਅਲਕ,ਖੀਰਾ,ਮੀਣਾਂ,ਸ਼ੀਲ,ਕੌੜ!
ਝੜੀ,ਕਿਣਮਿਣ,ਦੜਾਕਾ,ਸਾਸੜਾ,
ਗਹਿਰ,ਹੜ,ਕਾਕੜੇ,ਘਟਾਵਾਂ,ਔੜ!


       ਹਰਜੀਤ ਸਿੰਘ ਗਿੱਲ
       ਟਰੰਟੋ(ਕਨੇਡਾ)