ਪਵਣੁ ਗੁਰੂ, ਪਾਣੀ ਪਿਤਾ

in #harmansingh2 years ago

ਅੱਜ ਤੁਸੀਂ ਪਾਣੀ ਗੰਦਾ ਕਰਨਾ ਸ਼ੁਰੂ ਕਰੋਗੇ ਤਾਂ ਇੱਕ ਦਿਨ ਤੁਹਾਡੇ ਡਾਇਨਿੰਗ ਟੇਬਲ ਤੇ ਗਲਾਸਾਂ ਚ ਗੰਦਾ ਪਾਣੀ ਆਪਣੇ ਆਪ ਆ ਜਾਏਗਾ। ਪਹਿਲਾਂ ਖੇਤਾਂ ਚ ਲਾਈ ਅੱਗ ਚ ਗੰਡੋਏ, ਟਟੀਹਰੀਆਂ ਦੇ ਬੱਚੇ, ਤੇ ਘੁੱਗੀਆਂ, ਗਟਾਰਾਂ ਮੱਚਦੀਆਂ ਸੀ। ਸਾਨੂੰ ਗੁਰੂਆਂ ਪੀਰਾਂ ਵਾਲਿਆਂ ਨੂੰ ਦਰਦ ਨਹੀਂ ਆਇਆ। ਹੁਣ ਮਨੁੱਖ ਦੇ ਬੱਚੇ ਲਪੇਟ ਚ ਆ ਗਏ।
ਜਿਆਦਾ ਨਹੀਂ ਕਹਿਣਾ। ਜਿਸ ਹਿਸਾਬ ਨਾਲ ਅਸੀਂ ਜ਼ਹਿਰ ਜਮੀਨ ਚ ਪਾ ਰਹੇ ਹਾਂ। ਇੱਕ ਦਿਨ ਹਰ ਘਰ ਚ ਕੈਂਸਰ ਪੇਸ਼ੈਂਟ ਹੋਵੇਗਾ। ਮੇਰੇ ਆਪਣੇ ਰਿਲੇਸ਼ਨ ਚ ਚਾਰ ਪੇਸ਼ੈਂਟ ਸਨ। ਜਦੋਂ ਪੇਸ਼ੈਂਟ ਦੀ ਹਾਲਤ ਵਿਗੜਦੀ ਹੈ ਤਾਂ ਖਰਚਾ ਦੋ ਮਹੀਨਿਆਂ ਦਾ ਸੋਲਾਂ ਲੱਖ ਤੱਕ ਚਲਿਆ ਜਾਂਦਾ। ਸਰਕਾਰ ਸਿਰਫ ਕੈਂਸਰ ਹਸਪਤਾਲ ਖੋਲ੍ਹ ਕੇ ਵੋਟਾਂ ਲਵੇਗੀ। ਮਰਨਾ ਸਾਰਿਆਂ ਨੇ ਹੈ। ਇਸ ਬਾਰੇ ਜੇ ਕੋਈ ਗੱਲ ਕਰਦਾ ਹੈ ਤਾਂ ਬਹੁਤ ਘੱਟ ਲੋਕ ਧਿਆਨ ਦਿੰਦੇ ਹਨ। ਪਤਾ ਨਹੀਂ ਕਿਉਂ ਅਸੀਂ ਮਹਾਨ ਪੰਜਾਬੀ ਏਨੇ ਸਵਾਰਥੀ ਹੁੰਦੇ ਜਾ ਰਹੇ ਹਾਂ। ਮੇਰੇ ਮਾਮੀ ਜੀ ਅਤੇ ਮਾਂ ਦੀ ਕੈਂਸਰ ਕਾਰਨ ਡੈੱਥ ਹੋਈ। ਹੁਣ ਚਾਚਾ ਜੀ ਇਸ ਭਿਆਨਕ ਬਿਮਾਰੀ ਨਾਲ ਲੜ ਰਹੇ ਨੇ ।

ਮੈਂ ਆਪਣੇ ਨੇੜੇ ਤੇੜੇ ਦੇ ਕਈ ਵੀਰਾਂ ਤੋਂ ਸੁਣਿਆਂ ਹੈ। ਬਾਈ ਅਸੀਂ ਘਰ ਵਾਸਤੇ ਬਿਨਾਂ ਰੇਅ- ਸਪਰੇਅ ਦਾ ਕਿੱਲਾ ਕਣਕ ਦਾ ਬੀਜ ਲਿਆ ਸੀ। ਪਰ ਜਦੋਂ ਤੁਹਾਡੇ ਬੱਚੇ ਘਰ ਤੋਂ ਦੂਰ ਹੋਸਟਲ ਚ ਪੜ੍ਹਨਗੇ ਉਦੋਂ ਉਹਨਾਂ ਨੂੰ ਘਰੋਂ ਕਣਕ ਪਿਸਾ ਕੇ ਤੁਸੀਂ ਆਟਾ ਸਿੱਟ ਕੇ ਆਇਆ ਕਰੋਗੇ ? ਜੋ ਜ਼ਹਿਰ ਤੁਸੀਂ ਬੀਜੀ ਹੈ ਉਹ ਘੁੰਮ ਕੇ ਤੁਹਾਡੀ ਔਲਾਦ ਦੀ ਪਲੇਟ ਚ ਕਿਸੇ ਦਿਨ ਜਰੂਰ ਆਵੇਗੀ ।
ਸੱਚ ਬੋਲਣ ਲਈ ਮੁਆਫੀ : ਸੂਹੇ ਅੱਖਰ