ਅਧਿਆਪਕਾਂ ਦੀ ਵਿਕਟੇਮਾਈਜ਼ੇਸ਼ਨ ਰੱਦ ਕਰਾਉਣ ਲਈ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜਿਆ।

in #gurdaspur2 years ago

ਅਧਿਆਪਕਾਂ ਦੀ ਵਿਕਟੇਮਾਈਜ਼ੇਸ਼ਨ ਰੱਦ ਕਰਾਉਣ ਲਈ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜਿਆIMG-20220519-WA0143.jpg

ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਗੁਰਦਾਸਪੁਰ ਵੱਲੋ ਜਿਲਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਦੀ ਅਗਵਾਈ ਵਿੱਚ ਹਰਿੰਦਰਸਿੰਘ ਅਤੇ ਮੈਡਮ ਨਵਲਦੀਪ ਸਰਮਾਂ ਦੀ ਵਿਕਟੇਮਾਈਜ਼ੇਸ਼ਨ ਰੱਦ ਕਰਾਉਣ ਲਈ ਸਿੱਖਿਆ ਮੰਤਰੀ ਨੂੰ ਜਿਲਾ ਸਿੱਖਿਆ ਅਫਸਰ (ਸ)ਗੁਰਦਾਸਪੁਰ ਹਰਪਾਲ ਸਿੰਘ ਰਾਹੀਂ ਮੰਗ ਪੱਤਰ/ਨੋਟਿਸ ਭੇਜਿਆ ਗਿਆ। ਇਸ ਮੌਕੇ ਹਰਜਿੰਦਰ ਸਿੰਘ ਵਡਾਲਾ ਬਾਂਗਰ, ਗੁਰਦਿਆਲ ਚੰਦ, ਬਲਵਿੰਦਰ ਕੌਰ ਨੇ ਦੱਸਿਆ ਕਿ 8886ਭਰਤੀ ਵਾਲੇ ਸਾਰੇ ਅਧਿਆਪਕ ਅਪ੍ਰੈਲ
2018 ਤੋ ਰੈਗੂਲਰ ਕਰ ਦਿੱਤੇ ਸਨ।ਇਹ ਦੋ ਅਧਿਆਪਕਾਂ ਨੂੰ ਪੁਲੀਸ ਕੇਸ ਦਾ ਹਵਾਲਾ ਦੇ ਕੇ ਰੈਗੂਲਰ ਆਰਡਰ ਰੋਕ ਦਿੱਤੇ। ਜਦੋ ਕਿ 59 ਅਧਿਆਪਕਾਂ ਤੇ ਇਕੋ ਸਮੇ 8 ਜੂਨ2012 ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹਲਕੇ ਵਿੱਚ ਸੰਘਰਸ਼ ਕਰਦੇ ਸਮੇ ਲਾਠੀਚਾਰਜ ਕਰਨ ਉਪਰੰਤ ਪੁਲੀਸ ਕੇਸ ਦਰਜ ਕੀਤੇ ਸਨ। ਇਨਾਂ ਦੋ ਅਧਿਆਪਕਾਂ ਤੋ ਇਲਾਵਾ ਬਾਕੀ ਅਧਿਆਪਕ ਰੈਗੂਲਰ ਕਰ ਦਿੱਤੇ ਸਨ।ਜਥੇਬੰਦੀ ਮੰਗ ਕਰਦੀ ਹੈ ਕਿ ਇਨਾਂ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ ਪੁਲੀਸ ਕੇਸ ਰੱਦ ਕੀਤੇ ਜਾਣ। ਇਸ ਤੋ ਇਲਾਵਾ ਸੰਘਰਸ਼ੀ ਸਾਰੇ ਅਧਿਆਪਕਾਂ ਦੀਆਂ ਵਿਕਟੇਮਾਈਜ਼ੇਸ਼ਨ ਰੱਦ ਕੀਤੀਆਂ ਜਾਣ।ਜੇ ਸਰਕਾਰ ਇਸ ਮਸਲੇ ਨੂੰ ਹੱਲ ਨਹੀ ਕਰਦੀ ਤਾਂ ਡੀ.ਟੀ.ਐਫ ਪੰਜਾਬ ਵੱਲੋ 29 ਮਈ ਨੂੰ ਬਰਨਾਲਾ ਵਿਖੇ ਸਿਖਿਆ ਮੰਤਰੀ ਦੀ ਰਿਹਾਇਸ਼ ਨੇੜੇ ਪੱਕਾ ਸੂਬਾਈ ਧਰਨਾ ਦਿੱਤਾ ਜਾਵੇਗਾ।।ਇਸ ਮੌਕੇ