ਬੀਐਸਐਫ ਜਵਾਨਾਂ ਵੱਲੋਂ ਸਰਹੱਦ ਤੋਂ ਕਬੂਤਰ ਕਾਬੂ,ਪੈਰਾਂ ਵਿੱਚ ਪਹਿਨੀ ਝਾਂਜਰ ਬਰਾਮਦ

in #gurdaspur2 years ago

ਬੀਐਸਐਫ ਜਵਾਨਾਂ ਵੱਲੋਂ ਸਰਹੱਦ ਤੋਂ ਕਬੂਤਰ ਕਾਬੂ,ਪੈਰਾਂ ਵਿੱਚ ਪਹਿਨੀ ਝਾਂਜਰ ਬਰਾਮਦIMG_20220515_093821.jpg

ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਤਾਇਨਾਤ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀ ਓ ਪੀ ਮੇਤਲਾ ਤੇ ਤਾਇਨਾਤ ਜਵਾਨਾਂ ਵੱਲੋਂ ਸਰਹੱਦ ਤੇ ਉੱਡਦੇ ਪਾਕਿਸਤਾਨੀ ਕਬੂਤਰ ਨੂੰ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ ਐਸ ਐਫ ਦੀ 89 ਬਟਾਲੀਅਨ ਹੈੱਡਕੁਆਰਟਰ ਸਿਕਾਰ ਮਾਛੀਆਂ ਦੀ ਬੀਓਪੀ ਮੇਤਲਾ ਦੇ ਜਵਾਨਾਂ ਵੱਲੋਂ ਸਰਹੱਦ ਤੇ ਉੱਡਦੇ ਇੱਕ ਸ਼ੱਕੀ ਕਬੂਤਰ ਨੂੰ ਵੇਖਿਆ । ਬੀਐਸਐਫ ਜਵਾਨਾਂ ਵੱਲੋਂ ਜੱਦੋ ਜਹਿਦ ਕਰਨ ਉਪਰੰਤ ਇਸ ਕਬੂਤਰ ਨੂੰ ਕਾਬੂ ਕੀਤਾ ਗਿਆ। ਫੜ੍ਹੇ ਗਏ ਕਬੂਤਰ ਦੇ ਖੰਭਾਂ ਤੇ ਪੀਲੇ ਰੰਗ ਲਗਾਇਆ ਹੋਇਆ ਸੀ। ਬੀਐਸਐਫ ਦੇ ਅਧਿਕਾਰੀਆਂ ਆਪਣਾ ਨਾਂ ਗੁਪਤ ਰੱਖਦਿਆਂ ਹੋਇਆਂ ਦੱਸਿਆ ਕਿ ਇਸ ਕਬੂਤਰ ਦੇ ਪੈਰ ਵਿਚ ਇਕ ਲਾਲ ਰੰਗ ਦੀ ਝਾਂਜਰ ਜਿਸ ਤੇ ਨੰਬਰ 0318 _469288 5 ਲਿਖਿਆ ਹੋਇਆ ਸੀ ਅਤੇ ਇਕ ਪੰਛੀ ਦੀ ਫੋਟੋ ਅੰਕਿਤ ਸੀ। ਬੀਐਸਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਕਬੂਤਰ ਨੂੰ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ । ਇਸ ਸਬੰਧੀ ਡੇਰਾ ਬਾਬਾ ਨਾਨਕ ਇਸ ਫੜ੍ਹੇ ਗਏ ਬਲਾਕ ਦੇ ਸੰਬੰਧਤ ਜੀਵ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਐਸਐਫ ਵੱਲੋਂ ਫਡ਼ਿਆ ਗਿਆ ਕਬੂਤਰ ਉਨ੍ਹਾਂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ