ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵਿਰੁੱਧ ਕਿਸਾਨੀ ਧਰਨੇ ਨੂੰ ਅੱਜ 131 ਦਿਨ ਹੋਏ

in #gurdaspur2 years ago

ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵਿਰੁੱਧ ਕਿਸਾਨੀ ਧਰਨੇ ਨੂੰ ਅੱਜ 131 ਦਿਨ ਹੋਏIMG-20220517-WA0102.jpg

ਨਗਰ ਸੁਧਾਰ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੀ ਸਕੀਮ ਨੰਬਰ ਸੱਤ ਦੇ ਪੀੜਤ ਕਿਸਾਨਾਂ ਵੱਲੋਂ ਇਸ ਦਫਤਰ ਦੇ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਚੱਲ ਰਹੇ ਧਰਨੇ ਨੂੰ ਅੱਜ 131 ਹੋ ਗਏ ਹਨ ।ਇਹ ਧਰਨਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਸਾਹਮਣੇ ਚੱਲ ਰਿਹਾ ਹੈ ।ਧਰਨੇ ਦੌਰਾਨ ਡਿਪਟੀ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਹੋਣ ਤੇ ਉਨ੍ਹਾਂ ਨੇ ਤੀਹ ਮਈ ਤਕ ਸਾਰਾ ਭੁਗਤਾਨ ਕਰਨ ਦਾ ਵਾਅਦਾ ਕੀਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਢਾਈ ਕਰੋੜ ਰੁਪਿਆ ਲੋਨ ਮਨਜ਼ੂਰ ਹੋ ਚੁੱਕਾ ਹੈ ਅਤੇ ਉਹ ਸਾਰਾ ਕਿਸਾਨਾਂ ਨੂੰ ਅਦਾ ਕਰ ਦਿੱਤਾ ਜਾਵੇਗਾ ।ਹੁਣ ਇਹ ਦੇਖਣਾ ਹੋਵੇਗਾ ਕਿ ਕੀ ਇਹ ਤੀਹ ਮਈ ਤਕ ਸਾਰਾ ਕੁਝ ਹੋ ਜਾਂਦਾ ਹੈ ਜਾਂ ਨਹੀਂ ਵਰਨਾ ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਕੋਈ ਵੱਖਰਾ ਤੇ ਵੱਡਾ ਅੰਦੋਲਨ ਛੇੜੇਗਾ ।
ਅੱਜ ਬੁਲਾਰਿਆਂ ਨੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਕਿਸਾਨਾਂ ਨੂੰ ਸਾਰਾ ਮੁਆਵਜ਼ਾ ਦੇਣ ਲਈ ਬਣਦੀ ਕਾਰਵਾਈ ਕਰਨ ।ਵਰਨਾ ਇਹ ਧਰਨਾ ਲਗਾਤਾਰ ਚੱਲਦਾ ਹੀ ਰਹੇਗਾ ।ਆਗੂਆਂ ਨੇ ਕਿਹਾ ਕਿ ਅੰਤਾਂ ਦੀ ਗਰਮੀ ਵਿਚ ਜੋ ਕਿਸਾਨ ਧਰਨੇ ਤੇ ਬੈਠੇ ਹਨ ਅਗਰ ਉਹਨਾਂ ਨੂੰ ਕੁਝ ਹੋ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਗਰਮੀ ਵਿੱਚ ਕਿਸਾਨਾਂ ਦਾ ਬੈਠਣਾ ਕੋਈ ਸੌਖਾ ਕਾਰਜ ਨਹੀਂ ਹੈ