Gold-Silver Price Today: ਸੋਨਾ ‘ਤੇ ਚਾਂਦੀ ਖਰੀਦਣ ਦਾ ਵਧੀਆ ਮੌਕਾ, ਲਗਾਤਾਰ ਗਿਰਾਵਟ ਜਾਰੀ, ਜਾਣੋ ਪੰਜਾਬ ‘ਚ ਨਵੇਂ ਰੇਟ

in #gold2 years ago

Gold-Silver Price Today: ਸੋਨੇ 'ਤੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਉਤਾਰ- ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਉਥੇ ਹੀ ਚਾਂਦੀ ਦੀਆਂ ਕੀਮਤਾਂ 'ਚ ਵੀ ਕਮੀ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਭਾਰਤ ਵਿੱਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 48,340 ਹੈ। ਜਦੋਂ ਕੀ ਕੱਲ੍ਹ ਇਸਦੀ ਕੀਮਤ 48,350 ਰੁਪਏ ਸੀ। ਦੂਜੀ ਤਰਫ ਦੇਸ਼ 'ਚ ਚਾਂਦੀ ਦੀ ਕੀਮਤ 61,000 ਪ੍ਰਤੀ 1 ਕਿਲੋਗ੍ਰਾਮ ਹੈ। ਜੋ ਕੱਲ੍ਹ 61,200 ਰੁਪਏ ਸੀ।ਚੰਡੀਗੜ੍ਹ 'ਚ ਵੀ ਸੋਨੇ ਦੀ ਕੀਮਤ 'ਚ ਗਿਰਾਵਟ ਦਰਜ਼ ਕੀਤੀ ਗਈ ਹੈ। ਅੱਜ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 4,849 ਰੁਪਏ 'ਤੇ ਚੱਲ ਰਿਹਾ ਹੈ। ਕੱਲ੍ਹ 4,850 ਰੁਪਏ ਸੀ। 8 ਗ੍ਰਾਮ ਸੋਨੇ ਦੀ ਕੀਮਤ 38,792 ਰੁਪਏ ਹੈ। ਜੋ ਕੱਲ੍ਹ 38,800 ਰੁਪਏ ਸੀ।24 ਕੈਰੇਟ ਸੋਨੇ ਦੀ ਕੀਮਤ

ਅੱਜ 1 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 5,289 ਰੁਪਏ 'ਤੇ ਚੱਲ ਰਹੀ ਹੈ। ਇਕ ਦਿਨ ਪਹਿਲਾਂ ਇਸਦੀ ਕੀਮਤ 5,290 ਰੁਪਏ ਸੀ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 42,312 ਰੁਪਏ ਹੈ। ਜੋ ਕੀ ਕੱਲ 42,320 ਰੁਪਏ ਸੀ।ਚਾਂਦੀ ਦੇ ਰੇਟ

ਜਾਣਕਾਰੀ ਲਈ ਦੱਸ ਦੇਈਏ ਕਿ ਚੰਡੀਗੜ੍ਹ 'ਚ ਚਾਂਦੀ ਦੀਆਂ ਕੀਮਤਾਂ 'ਚ ਕਮੀ ਆਈ ਹੈ। ਭਾਰਤੀ ਬਾਜ਼ਾਰ 'ਚ 1 ਗ੍ਰਾਮ ਚਾਂਦੀ ਦੀ ਕੀਮਤ 61 ਰੁਪਏ ਹੈ। ਜੋ ਕਿ ਕੱਲ੍ਹ 61.20 ਰੁਪਏ ਹੀ ਸੀ। ਇਸਦੇ ਨਾਲ ਹੀ 10 ਗ੍ਰਾਮ ਚਾਂਦੀ ਦੀ ਕੀਮਤ 610 ਰੁਪਏ 'ਤੇ ਚੱਲ ਰਹੀ ਹੈ।

ਇੰਝ ਕਰੋ ਸੋਨੇ ਦੀ ਸ਼ੁੱਧਤਾ ਦੀ ਜਾਂਚ

ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ ਦੁਆਰਾ ਹਾਲਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਰੁਪਏ। ਜ਼ਿਆਦਾਤਰ ਸੋਨਾ 22 ਕੈਰੇਟ 'ਚ ਵਿਕਦਾ ਹੈ, ਜਦਕਿ ਕੁਝ ਲੋਕ 18 ਕੈਰੇਟ ਦਾ ਵੀ ਇਸਤੇਮਾਲ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੈ, ਅਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।Screenshot_20221123-103246_Chrome.png