ਕਿਸਾਨ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ

in #fzr2 years ago

ਜੀਰਾ ਮੱਖੂ24 ਜੂਨ (ਦੀਪਕ ਭਾਰਗੋ)

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਿਰੋਜ਼ਪੁਰ ਦੇ ਜੋਨ ਮੱਖੂ ਦੀਆਂ ਵੱਖ ਵੱਖ ਇਕਾਈਆਂ ਦੇ ਕਿਸਾਨਾਂ ਮਜ਼ਦੂਰਾਂ ਵਲੋਂ ਇਕੱਠੇ ਹੋ ਕੇ ਜੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ ਦੀ ਪ੍ਰਧਾਨਗੀ ਹੇਠ ਮੋਦੀ ਸਰਕਾਰ ਵਲੋਂ ਦੇਸ਼ ਦੇ ਨੋਜਵਾਨਾਂ ਨਾਲ ਨੋਕਰੀ ਦੇਣ ਦੇ ਕੀਤੇ ਵਾਅਦੇ ਦੀ ਫੂਕ ਕੱਢਦਿਆਂ ਤੇ ਕਾਰਪੋਰੇਟ ਪੱਖੀ ਲਿਆਂਦੀ ਅਗਨੀਪਥ ਯੋਜਨਾ ਖਿਲਾਫ ਮੱਖੂ ਵਿਖੇ ਰੋਸ ਮਾਰਚ ਕਰਦੇ ਹੋਏ ਜੀਰਾ ਮੋੜ ਨੈਸ਼ਨਲ ਹਾਈਵੇ 54 ਬਠਿੰਡਾ- ਅੰਮ੍ਰਿਤਸਰ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਸਬੰਧੀ ਲਿਖਤੀ ਪ੍ਰੈੱਸ ਨੋਟ ਰਾਹੀਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜੋਨ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਫ਼ੌਜ ਵੀ ਠੇਕੇ ਉੱਤੇ ਦੇਣ ਲਈ ਦੇਣਾ ਨੌਜਵਾਨਾਂ, ਕਿਸਾਨਾਂ, ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਦਿਆਂ ਅਗਨੀਪਥ ਯੋਜਨਾ ਲਿਆਂਦੀ ਗਈ, ਜਿਸ ਅਨੁਸਾਰ ਨੌਜਵਾਨਾਂ ਨੂੰ 17 ਸਾਲ ਹੋਣ ਤੇ ਭਰਤੀ ਕਰਕੇ 21 ਸਾਲ ਤੱਕ ਰਿਟਾਇਰ ਬਗੈਰ ਕਿਸੇ ਪੈਨਸ਼ਨ ਦੇ ਕਰ ਦਿੱਤਾ ਜਾਵੇਗਾ। ਇਹ ਯੋਜਨਾ ਮੋਦੀ ਸਰਕਾਰ ਦੇ ਸੁਧਾਰਾਂ ਦੀ ਕੜੀ ਵਜੋਂ ਵੇਖੀ ਜਾ ਸਕਦੀ ਹੈ, ਜਿਸ ਵਿੱਚ ਨੌ ਰੈਂਕ, ਨੌ ਪੈਨਸ਼ਨ ਲਾਗੂ ਹੋਵੇਗੀ ਤੇ ਇਹ ਯੋਜਨਾ ਮੋਦੀ ਸਰਕਾਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਚੋਣ ਵਾਅਦਿਆਂ ਉੱਤੇ ਵੀ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ। ਕਿਸਾਨ ਆਗੂਆਂ ਨੇ ਅਗਨੀਪਥ ਯੋਜਨਾ ਵਿਰੁੱਧ ਨੌਜਵਾਨਾਂ ਦੇ ਸੰਘਰਸ਼ ਨਾਲ ਇਕਮੁੱਠਤਾ ਜ਼ਾਹਰ ਕਰਦਿਆਂ ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਲਗਾਏ ਜਾਣ ਤੇ ਜ਼ੋਰਦਾਰ ਮੰਗ ਕੀਤੀ ਕਿ ਫ਼ੌਜ ਵਿੱਚ ਨੌਜਵਾਨਾਂ ਦੀ ਪੱਕੀ ਭਰਤੀ ਕਰਕੇ ਸੇਵਾ ਮੁਕਤੀ ਦੀ ਹੱਦ 58 ਸਾਲ ਕੀਤੀ ਜਾਵੇ ਤੇ ਇੱਕ ਰੈਂਕ,ਇੱਕ ਪੈਨਸ਼ਨ ਦੀ ਸਕੀਮ ਲਾਗੂ ਕੀਤੀ ਜਾਵੇ। ਇਸ ਮੌਕੇ ਲਖਵਿੰਦਰ ਸਿੰਘ, ਜਸਵੰਤ ਸਿੰਘ, ਪਰਮਜੀਤ ਸਿੰਘ ਵਸਤੀ ਨਾਮਦੇਵ, ਹਰਵਿੰਦਰ ਸਿੰਘ ਮੰਨੂ ਮਾਛੀ, ਦਵਿੰਦਰ ਸਿੰਘ, ਪਲਵਿੰਦਰ ਸਿੰਘ ਨਿਜ਼ਾਮੁਦੀਨ ਵਾਲਾ, ਸਾਹਿਬ ਸਿੰਘ, ਇੰਦਰਜੀਤ ਸਿੰਘ ਤਲਵੰਡੀ, ਸੰਦੀਪ ਸਿੰਘ, ਬਲਦੇਵ ਸਿੰਘ ਲਹਿਰਾ, ਗੁਰਜੀਤ ਸਿੰਘ ਘੁੱਦੂਵਾਲਾ, ਬਲਕਾਰ ਸਿੰਘ ਜੋਗੇਵਾਲਾ, ਜਰਨੈਲ ਸਿੰਘ ਵਾਰਸ ਵਾਲਾ ਜੱਟਾਂ, ਕਮਲਜੀਤ ਸਿੰਘ, ਗੁਰਲਾਲ ਸਿੰਘ, ਪ੍ਰਦੀਪ ਸਿੰਘ ਮਰਹਾਣਾ, ਜਸਬੀਰ ਸਿੰਘ, ਗੁਰਿੰਦਰ ਸਿੰਘ ਸੱਦਰਵਾਲਾ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ ਮਸਤਾਨ ਵਾਲੀ ਗਲੀ, ਗੁਰਭੇਜ ਸਿੰਘ, ਜੋਗਾ ਸਿੰਘ ਫੇਮੀਵਾਲਾ, ਲਖਵਿੰਦਰ ਸਿੰਘ ਬੁੱਟਰ ਹਾਜ਼ਰ ਸਨIMG-20220624-WA0022.jpg