ਹਰ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਦੇ ਰਹਿਣਾ ਚਾਹੀਦਾ ਹੈ (ਨਰੇਸ਼ ਕਟਾਰੀਆ)

in #fzr2 years ago

ਜੀਰਾ 15 ਜੁਲਾਈ (ਦੀਪਕ ਭਾਰਗੋ)

ਮਨੁੱਖ ਦਾ ਰੁੱਖਾਂ ਨਾਲ ਬਹੁਤ ਗਹਿਰਾ ਸਬੰਧ ਹੈ ਅਤੇ ਰੁੱਖ ਜਨਮ ਤੋਂ ਲੈ ਕੇ ਮੌਤ ਤੱਕ ਮਨੁੱਖ ਦਾ ਸਾਥ ਨਿਭਾਉਂਦੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੇ ਖੰਡ ਮਿੱਲ ਜ਼ੀਰਾ ਦੀ ਕਾਲੀ ਮਾਤਾ ਮੰਦਰ ਵੈਲਫ਼ੇਅਰ ਸੇਵਾ ਸੁਸਾਇਟੀ ਵੱਲੋਂ ਖੰਡ ਮਿੱਲ ਵਿਖੇ ਬੂਟੇ ਲਗਾਂਉਂਣ ਦੀ ਸ਼ੁਰੂਆਤ ਕਰਦਿਆਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਜ਼ਮਾਨੇ ’ਚ ਵਾਤਾਵਰਣ ਦੇ ਵਿੱਚ ਵੱਧ ਰਿਹਾ ਪ੍ਰਦੂਸ਼ਣ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਰੁੱਖ ਜਿੱਥੇ ਸਾਹ ਲੈਣ ਲਈ ਮਨੁੱਖ ਨੂੰ ਆਕਸੀਜ਼ਨ ਦਿੰਦੇ ਹਨ ਉੱਥੇ ਇਹ ਮੀਂਹ ਲਿਆਉਂਣ, ਵੱਖ-ਵੱਖ ਬਿਮਾਰੀਆਂ ਦੇ ਇਲਾਜ਼ ਲਈ ਦਵਾਈਆਂ ਬਣਾਉਂਣ, ਵਰਤੋਂ ਲਈ ਬਹੁਤ ਸਾਰਾ ਸਮਾਨ ਬਣਾਉਂਣ ਦੇ ਕੰਮ ਵੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਾਤਾਰਵਣ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਮੁੱਖ ਮੰਤਰੀ ਜੀ ਭਗਵੰਤ ਮਾਨ ਨੇ ਕਾਰਜ ਸੰਭਾਲਦਿਆਂ ਹੀ ਵਾਤਾਵਵਣ ਨੂੰ ਵਧੀਆ ਤੇ ਹਰਿਆ ਭਰਿਆ ਬਣਾਉਂਣ ਲਈ ਉਚੇਚਾ ਧਿਆਣ ਦੇਣਾ ਸ਼ੁਰੂ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਵੱਧ ਤੋਂ ਵੱਧ ਤੋਂ ਰੁੱਖ ਲਗਾ ਕੇ ਵੱਡੇ ਰੁੱਖ ਬਣਨ ਤੱਕ ਉਨ੍ਹਾਂ ਦੀ ਸਾਂਭ ਸੰਭਾਲ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਹ ਸਾਡੀ ਜ਼ਰੂਰਤ ਦੇ ਨਾਲ ਸਮਾਜ ਲਈ ਵੀ ਬਹੁਤ ਵੱਡੀ ਸੇਵਾ ਹੋਵੇਗੀ। ਐਮ.ਐਲ.ਏ. ਨੇ ਕਾਲੀ ਮਾਤਾ ਮੰਦਰ ਵੈਲਫ਼ੇਅਰ ਸੇਵਾ ਸੁਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੰਦਰ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੀ ਇਕੱਤਰ ਹੋਈ ਮਾਇਆ ਦੇ ਨਾਲ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਅਤੇ ਲੋੜਵੰਦਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਪ੍ਰਧਾਨ ਗੋਰਾ ਬਾਠ ਸਨ੍ਹੇਰ ਅਤੇ ਪ੍ਰਧਾਨ ਤਰਸੇਮ ਜੁਨੇਜਾ ਨੇ ਦੱਸਿਆ ਕਿ ਖੰਡ ਮਿੱਲ ਜ਼ੀਰਾ ਦੀ ਇੰਟਰੀ ਤੋਂ ਮਾਤਾ ਜੀ ਦੇ ਮੰਦਰ ਨੂੰ ਜਾਣ ਵਾਲੇ ਰਾਸਤੇ ਤੇ 200 ਛਾਂਦਾਰ, ਫ਼ੁੱਲਾਂ ਵਾਲੇ ਅਤੇ ਫ਼ਲਦਾਰ ਬੂਟੇ ਲਾਉਂਣ ਦੀ ਨਰੇਸ਼ ਕਟਾਰੀਆ ਜੀ ਦੀ ਰਹਿਨੁਮਾਈ ਹੇਠ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਗੋਰਾ ਬਾਠ ਸਨ੍ਹੇਰ ਪ੍ਰਧਾਨ, ਤਰਸੇਮ ਜੁਨੇਜਾ ਪ੍ਰਧਾਨ, ਜਸਪਾਲ ਖ਼ਜ਼ਾਨਚੀ, ਗੁਰਤੇਜ ਸਿੰਘ ਰਟੌਲ, ਬਲਜਿੰਦਰ ਸਿੰਘ ਗਿੱਲ, ਸੁਖਦੇਵ ਸਿੰਘ ਸਾ. ਸਰਪੰਚ ਮਣਕਿਆਂ ਵਾਲੀ, ਜਗਦੀਸ਼ ਸਿੰਘ ਰਟੌਲ, ਜੱਗਾ ਮਨਸੂਰਵਾਲ, ਰਾਜੂ ਬੰਡਾਲਾ, ਗੁਰਦੇਵ ਸਿੰਘ ਬੰਡਾਲਾ, ਜਸਵਿੰਦਰ ਸਿੰਘ ਸਰਾਂ ਸਨ੍ਹੇਰ, ਬਲਵਿੰਦਰ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਗੋਪੀ ਗਿੱਲ ਕੌਂਸਲਰ ਜ਼ੀਰਾ, ਕਸ਼ਮੀਰ ਸਿੰਘ ਭੁੱਲਰ, ਬਲਜੀਤ ਸਿੰਘ ਫ਼ੌਜੀ, ਮਨਜਿੰਦਰ ਸਿੰਘ ਫ਼ੌਜੀ, ਜੱਗਾ ਸਨ੍ਹੇਰ, ਪਲਵਿੰਦਰ ਰਟੌਲ, ਹਰਭਜਨ ਸਿੰਘ ਬੰਡਾਲਾ, ਰੌਸ਼ਨ ਲਾਲ ਜ਼ੀਰਾ, ਵਿਜੇ ਕਪੂਰ ਦਰਬਾਰਾ ਸਿੰਘ ਅਤੇ ਤਾਰੀ ਸਨੇ੍ਹਰ ਆਦਿ ਹਾਜ਼ਰ ਸਨ।IMG-20220715-WA0019.jpg