ਬਾਬਾ ਮੌਜਦੀਨ ਦੀ ਦਰਗਾਹ ਤੇ ਸਾਲਾਨਾ ਜੋੜ ਮੇਲਾ 16ਹਾੜ੍ਹ ਨੂੰ (ਅਨਵਰ ਹੁਸੈਨ)

in #fzr2 years ago

ਜੀਰਾ 21 ਜੂਨ (ਦੀਪਕ ਭਾਰਗੋ)

ਅਨਵਰ ਹੁਸੈਨ ਜ਼ੀਰਾ ਪ੍ਰਧਾਨ ਦਰਗਾਹ ਪੀਰ ਬਾਬਾ ਮੌਜਦੀਨ ਵੈਲਫੇਅਰ ਸੋਸਾਇਟੀ ਜ਼ੀਰਾ ਰਜਿ. ਨੰਬਰ 3598 ਨੇ ਪ੍ਰੈੱਸ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਸੋਸਾਇਟੀ ਵੱਲੋਂ ਦਰਗਾਹ ਪੀਰ ਬਾਬਾ ਮੌਜਦੀਨ ਮੱਲੋਕੇ ਰੋਡ ਜੀਰਾ ਦਾ ਮੇਲਾ ਮਿਤੀ 30/06/2022(16 ਹਾੜ) ਦਿਨ ਵੀਰਵਾਰ ਨੂੰ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ।ਇਸ ਮੇਲੇ ਵਿੱਚ ਚਾਦਰ ਚੜ੍ਹਾਉਣ ਦੀ ਰਸਮ ਅਤੇ ਚਿਰਾਗ਼ ਰੌਸ਼ਨ ਅਤੇ ਝੰਡਾ ਚੜ੍ਹਾਉਣ ਦੀ ਰਸਮ ਗੱਦੀ ਨਸ਼ੀਨ ਬਾਬਾ ਦਿਲਵਰ ਹੁਸੈਨ ਅਤੇ ਸਮੂਹ ਸੋਸਾਇਟੀ ਮੈਂਬਰਾਂ ਵੱਲੋ ਕੀਤੀ ਜਾਵੇਗੀ ।ਅਨਵਰ ਹੁਸੈਨ ਜ਼ੀਰਾ ਨੇ ਕਿਹਾ ਕਿ ਮੇਲੇ ਵਿੱਚ ਪਹੁੰਚ ਰਹੇ ਪੰਜਾਬ ਦੇ ਮਸ਼ਹੂਰ ਸੂਫ਼ੀ ਕਲਾਕਾਰ ਕਨਵਰ ਗਰੇਵਾਲ਼ ਆਪਣੇ ਗੀਤਾਂ ਰਾਹੀ ਮੇਲੇ ਵਿੱਚ ਆਇਆ ਸੰਗਤਾਂ ਦਾ ਮਨੋਰੰਜਨ ਕਰਨਗੇ ਅਤੇ ਮੇਲੇ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।ਅਨਵਰ ਹੁਸੈਨ ਨੇ ਕਿਹਾ ਕਿ ਉਹ ਸਮੂਹ ਸਾਧ ਸੰਗਤਾਂ ਨੂੰ ਬੇਨਤੀ ਕਰਦੇ ਹਨ ਕਿ ਸੰਗਤਾਂ ਮੇਲੇ ਵਿੱਚ ਆ ਕੇ ਆਪਣੀ ਹਾਜ਼ਰੀ ਲਵਾਉਣ ਅਤੇ ਮੇਲੇ ਦੀ ਰੌਣਕ ਵਧਾਉਣ ।IMG-20220621-WA0041.jpg