ਤੰਬਾਕੂ ਨੌਸ਼ੀ ਪੰਦਰਵਾੜਾ ਤਹਿਤ ਵੱਖ-ਵੱਖ ਸਕੂਲਾਂ 'ਚ ਸੈਮੀਨਾਰ ਲਗਾਇਆ

in #dhariwal2 years ago

ਤੰਬਾਕੂ ਨੌਸ਼ੀ ਪੰਦਰਵਾੜਾ ਤਹਿਤ ਵੱਖ-ਵੱਖ ਸਕੂਲਾਂ 'ਚ ਸੈਮੀਨਾਰ ਲਗਾਇਆ
IMG-20220525-WA0027.jpg
ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੈ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਐਮ.ੳ.ਧਾਰੀਵਾਲ ਡਾ.ਮਨਿੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਸਿਹਤ ਵਿਭਾਗ ਦੀ ਟੀਮ ਹੈਲਥ ਇੰਸਪੈਕਟਰ ਬਿਕਰਮਜੀਤ ਸਿੰਘ, ਤਸਵੀਰ ਸਿੰਘ, ਸੁਖਚੈਨ ਸਿੰਘ, ਹਰਿੰਦਰ ਸਿੰਘ ਵੱਲੋਂ ਧਾਰੀਵਾਲ ਦੇ ਵੱਖ-ਵੱਖ ਸੂਕਲਾਂ ਵਿੱਚ ਤੰਬਾਕੂ ਨੋਸ਼ੀ ਪੰਦਰਵਾੜੇ ਦੇ ਤਹਿਤ ਸਕੂਲੀ ਬੱਚਿਆਂ ਨੂੰ ਜਿੰਦਗੀ ਭਰ ਤੰਬਾਕੂ, ਸਿਗਰੇਟ ਬੀੜੀ ਆਦਿ ਦਾ ਸੇਵਨ ਨਾ ਕਰਨ ਸਬੰਧੀ ਪ੍ਰੇਰਿਤ ਕੀਤਾ ਅਤੇ ਇਨ੍ਹਾਂ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਬਾਰੇ ਜਾਗਰੂਕ ਕਰਦਿਆਂ ਸਾਵਧਾਨ ਕੀਤਾ । ਇਸ ਮੌਕੇ ਤੇ ਹੈਲਥ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਤੰਬਾਕੂ ਜਾਂ ਸਿਗਰੇਟ ਨੋਸ਼ੀ ਕਰਦਾ ਹੈ ਤਾਂ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ। ਉਨ੍ਹਾਂ ਨੇ ਤੰਬਾਕੂ ਆਦਿ ਵੇਚਣ ਵਾਲੇ ਦੁਕਾਨਦਾਰਾਂ ਨੂੰ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਸਿਖਿਅਤ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਅੰਦਰ ਤੰਬਾਕੂ ਆਦਿ ਵੇਚਣ ਦੀ ਸਖਤ ਮਨਾਈ ਹੈ ਅਤੇ ਕੋਈ ਵੀ ਦੁਕਾਨਦਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਸਿਗਰੇਟ, ਬੀੜੀ ਤੰਬਾਕੂ ਆਦਿ ਨਾ ਵੇਚੇ । ਹੈਲਥ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਤੰਦਰੁੱਸਤ, ਸੇਹਤਮੰਦ ,ਨਸ਼ਾ-ਮੁਕਤ ਅਤੇ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਦਾ ਸਹਿਯੋਗ ਕਰਨ