ਬਠਿੰਡਾ: ਪਿੰਡ ਤਿਉਣਾ ਪੁਜਾਰੀਆਂ ਪਤਨੀ ਤੇ ਧੀ ਦੀ ਹੱਤਿਆ, 10 ਸਾਲ ਦੇ ਪੁੱਤ ਨੇ ਭੱਜ ਕੇ ਜਾਨ ਬਚਾਈ

in #delhi2 years ago

ਇਸ ਜ਼ਿਲ੍ਹੇ ਦੇ ਤਲਵੰਡੀ ਬਲਾਕ ਵਿੱਚ ਪੈਂਦੇ ਪਿੰਡ ਤਿਉਣਾ ਪੁਜਾਰੀਆਂ ਪਤੀ ਨੇ ਆਪਣੀ ਪਤਨੀ ਤੇ ਧੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਕਥਿਤ ਨਸ਼ੇੜੀ ਨੇ ਤੇਜ਼ਧਾਰ ਹਥਿਆਰ ਨਾਲ ਹੱਤਿਆਵਾਂ ਕੀਤੀਆਂ, ਜਦ ਕਿ ਉਸ ਦੇ ਦਸ ਸਾਲਾ ਪੁੱਤਰ ਨੇ ਆਪਣੀ ਜਾਨ ਭੱਜ ਕੇ ਬਚਾਈ। ਮ੍ਰਿਤਕਾਂ ਦੀ ਸ਼ਨਾਖਤ ਜਸਵੀਰ ਕੌਰ (32) ਤੇ ਉਸ ਦੀ ਧੀ ਸੁਖਪ੍ਰੀਤ ਕੌਰ (6) ਵਜੋਂ ਹੋਈ ਹੈ। ਡੀਐੱਸਪੀ ਜਤਿਨ ਬਾਂਸਲ ਨੇ ਦੱਸਿਆ ਕਿ ਪੁਲੀਸ ਹਮਲਾਵਰ ਦੀ ਭਾਲ ਕਰ ਰਹੀ ਹੈ।