ਗ਼ਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ਸਬੰਧੀ ਅਹਿਮ ਜਾਣਕਾਰੀ ਆਈ ਸਾਹਮਣੇ

in #delhi2 years ago

ਪ੍ਰਧਾਨ ਮੰਤਰੀ ਗ਼ਰੀਬ ਅੰਨ ਕਲਿਆਣ ਯੋਜਨਾ ਤਹਿਤ ਲੋੜਵੰਦਾਂ ’ਚ ਵੰਡਣ ਵਾਲੀ ਕਣਕ ਦਾ ਕੋਟਾ ਇਸ ਵਾਰ ਵੀ 11 ਫ਼ੀਸਦੀ ਘੱਟ ਆਇਆ ਹੈ। ਡਿਪੂ ਹੋਲਡਰਾਂ ਨੂੰ ਕਣਕ ਦੀ ਉਪਲਬੱਧਤਾ ਦੱਸ ਦਿੱਤੀ ਗਈ ਹੈ ਪਰ ਇਸ ਨੂੰ ਮਸ਼ੀਨਾਂ ’ਚ ਅਜੇ ਅਪਲੋਡ ਨਹੀਂ ਕੀਤਾ ਹੈ ਕਿ ਕਿਸ ਵਿਅਕਤੀ ਨੂੰ ਕਿੰਨੀ ਕਣਕ ਦਿੱਤੀ ਜਾਣੀ ਹੈ ਤੇ ਕਿਸ ਦਾ ਕਾਰਡ ਕੱਟਿਆ ਹੈ। ਫੂਡ ਸਪਲਾਈ ਵਿਭਾਗ ਡਿਪੂ ਹੋਲਡਰਾਂ ’ਤੇ ਦਬਾਅ ਬਣਾ ਰਿਹਾ ਹੈ ਕਿ ਉਹ ਗੋਦਾਮਾਂ ਤੋਂ ਕਣਕ ਚੁੱਕ ਕੇ ਆਪਣੇ ਕੋਲ ਸਟੋਰ ਕਰ ਲਏ, ਜੇਕਰ ਅਜਿਹਾ ਨਹੀਂ ਕਰਦੇ ਹੋ ਤਾਂ 30 ਨਵੰਬਰ ਤੋਂ ਬਾਅਦ ਕੋਟਾ ਲੈਪਸ ਹੋ ਜਾਏਗਾ, ਜੋ ਡਿਪੂ ਹੋਲਡਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ, ਕਿਉਂਕਿ ਇਕ ਤਾਂ ਲੋੜਵੰਦਾ ਦੀ ਕਣਕ ’ਚ ਪਹਿਲਾਂ ਹੀ ਕੱਟ ਲਾ ਦਿੱਤਾ ਤੇ ਉਸ ’ਤੇ ਇਕਦਮ ਨਾਲ ਹੁਕਮ ਜਾਰੀ ਕਰ ਦਿੱਤੇ ਗਏ ਹਨ।