ਭਾਈ ਕਾਨ੍ਹ ਸਿੰਘ ਨਾਭਾ

in #delhi2 years ago

IMG_20220903_115737.jpegਭਾਈ ਕਾਨ੍ਹ ਸਿੰਘ ਨਾਭਾ
amandeepsandhu (59) in nabha • 1 hour ago
ਮਹਾਨ ਕੋਸ਼ ਦੇ ਸਿਰਜਕ’ ਅਤੇ ਗੁਰਮਤਿ ਦੇ ਵਿਆਖਿਆਕਾਰ ਭਾਈ ਕਾਨ੍ਹ ਸਿੰਘ ਨਾਭਾ ਉਨ੍ਹਾਂ ਲੇਖਕਾਂ ’ਚੋਂ ਸਨ ਜਿਨ੍ਹਾਂ ਵੱਲੋਂ ਰਚੇ ਸਾਹਿਤ ਦਾ ਮਹੱਤਵ ਪੰਜਾਬੀ ਸਹਿਤ ਦੇ ਇਤਿਹਾਸ ਵਿਚ ਸਦੀਵੀ ਬਣਿਆ ਰਹੇਗਾ। ਆਪਣੇ ਸਮੇਂ ਦੌਰਾਨ ਉਨ੍ਹਾਂ ਕਈ ਅਜਿਹੇ ਸਾਹਿਤਕ ਕਾਰਜ ਸੰਪੂਰਨ ਕੀਤੇ ਜਿਨ੍ਹਾਂ ਦੀ ਆਸ ਕਿਸੇ ਸੰਸਥਾ ਪਾਸੋਂ ਤਾਂ ਕੀਤੀ ਜਾ ਸਕਦੀ ਹੈ ਪਰ ਕਿਸੇ ਇਕੱਲੇ ਵਿਅਕਤੀ ਕੋਲੋਂ ਨਹੀਂ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਵਿਆਖਿਆ ਦੇ ਸਬੰਧ ਵਿਚ ਭਾਈ ਸਾਹਿਬ ਦਾ ਨਾਂ ਆਪਣੇ ਸਮਕਾਲੀ ਲੇਖਕਾਂ ਦੀ ਸੂਚੀ ਵਿਚ ਸਿਖ਼ਰ ’ਤੇ ਆਉਂਦਾ ਹੈ। ਆਪ ਦਾ ਜਨਮ ਮਾਤਾ ਹਰਿ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਵਿਖੇ ਉਨ੍ਹਾਂ ਦੇ ਨਾਨਕੇ ਘਰ 30 ਅਗਸਤ 1861 ਨੂੰ ਹੋਇਆ ਸੀ। ਆਪ ਦੇ ਪੜਦਾਦਾ ਬਾਬਾ ਸਰੂਪ ਸਿੰਘ ਤੇ ਪਿਤਾ ਬਾਬਾ ਨਾਰਾਇਣ ਸਿੰਘ ਨੇ ਨਾਭਾ ਵਿਖੇ ਪ੍ਰਸਿੱਧ ਗੁਰਦੁਆਰੇ, ਬਾਬਾ ਅਜਾਪਾਲ ਜੀ ਦੇ ਤਪ ਅਸਥਾਨ ’ਤੇ ਪ੍ਰਮੁੱਖ ਸੇਵਾਦਾਰਾਂ ਵਜੋਂ ਸ਼ਾਨਦਾਰ ਸੇਵਾ ਕਰਦਿਆਂ ਇਸ ਪਵਿੱਤਰ ਅਸਥਾਨ ਨੂੰ ਗੁਰਮਤਿ ਪ੍ਰਚਾਰ ਦਾ ਮੁੱਖ ਕੇਂਦਰ ਬਣਾਇਆ।