ਪੰਜਾਬ ਲਈ ਕੌਮੀ ਪੱਧਰ ’ਤੇ ਤਗਮੇ ਜਿੱਤਣ ਵਾਲੀ ਖਿਡਾਰਨ ਅਮਨਦੀਪ ਦੀ ਕਿਸੇ ਵੀ ਸਰਕਾਰ ਨੇ ਨਹੀਂ ਲਈ ਸਾਰ

in #delhi2 years ago

ਹੈਮਰ ਥਰੋਅ ’ਚ ਪੰਜਾਬ ਲਈ ਕੌਮੀ ਪੱਧਰ ’ਤੇ 5 ਵਾਰ ਸੋਨ ਤਗਮੇ, 25 ਵਾਰ ਸਟੇਟ ਪੱਧਰ ’ਤੇ ਸੋਨ ਤਗਮੇ ਅਤੇ 6ਵੀਆਂ ਨੈਸ਼ਨਲ ਸਕੂਲ ਖੇਡਾਂ 2018-19, ਅੰਡਰ 17 ਦੌਰਾਨ 50.92 ਦੀ ਦੂਰੀ ਨਾਲ ਹੁਣ ਤਕ ਨਾ ਟੁੱਟਣ ਵਾਲੇ ਕੌਮੀ ਸਕੂਲੀ ਰਿਕਾਰਡ ਬਣਾਉਣ ਵਾਲੀ ਮਾਨਸਾ ਦੀ ਹੋਣਹਾਰ ਖਿਡਾਰਨ ਅਮਨਦੀਪ ਕੌਰ ਖੜਕ ਸਿੰਘ ਵਾਲਾ ਦੀ ਕਿਸੇ ਵੀ ਹਕੂਮਤ ਨੇ ਸਾਰ ਨਹੀਂ ਲਈ। ਹੋਰ ਤਾਂ ਹੋਰ ਕੌਮੀ ਰਿਕਾਰਡ ਦੀ ਪ੍ਰਾਪਤੀ ਬਦਲੇ ਪੰਜਾਬ ਸਰਕਾਰ ਤੋਂ ਮਿਲਣ ਵਾਲੀ 50 ਹਜ਼ਾਰ ਦੀ ਰਾਸ਼ੀ ਵੀ ਪੰਜ ਸਾਲਾਂ ’ਚ ਨਸੀਬ ਨਹੀਂ ਹੋਈ।19_09_2022-index_9136551_m.jpgਖਿਡਾਰਨ ਅਮਨਦੀਪ ਕੌਰ ਅਨੇਕਾਂ ਵਾਰ ਡਾਇਰੈਕਟਰ ਸਪੋਰਟਸ ਦਫ਼ਤਰ ਪੰਜਾਬ ਦੇ ਗੇਡ਼ੇ ਮਾਰ ਕੇ ਹੰਭ ਗਈ ਹੈ ਪਰ ਦਫ਼ਤਰੀ ਬਾਬੂਆਂ ਨੇ ਪਿਛਲੇ 4-5 ਵਰ੍ਹਿਆਂ ਦੌਰਾਨ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਦਿੱਤਾ। ਮਾਨਸਾ ਦੇ ਟੇਲ ’ਤੇ ਪੈਂਦੇ ਖੜਕ ਸਿੰਘ ਵਾਲਾ ਪਿੰਡ ਜਿਥੇ ਕੋਈ ਵੀ ਬੱਸ ਸਮੇਂ ਸਿਰ ਨਹੀਂ ਜਾਂਦੀ, ਉਸ ਪਿੰਡ ਤੋਂ ਚੱਲ ਕੇ ਭਾਰਤ ਦੇ ਕੋਨੇ-ਕੋਨੇ ’ਚ ਹੋਏ ਕੌਮੀ ਮੁਕਾਬਲਿਆਂ ਲਈ ਉਸ ਨੇ ਘਰ ਫੂਕ ਤਮਾਸ਼ਾ ਦੇਖਦਿਆਂ 15 ਵਾਰ ਨੈਸ਼ਨਲ ਖੇਡਾਂ ਲਈ ਅਪਣਾ ਮੁੜਕਾ ਵਹਾਇਆ ਪਰ ਕਿਸੇ ਵੀ ਸਰਕਾਰ ਵੱਲੋਂ ਵੱਡੀਆਂ ਜਿੱਤਾਂ ਦੇ ਬਾਵਜੂਦ ਉਸ ਦੀ ਕਦੇ ਸਾਰ ਨਹੀਂ ਲਈ ਗਈ।