ਪਿਟਬੁੱਲ ਨੇ ਪਾਰਕ 'ਚ ਮਾਂ ਨਾਲ ਸੈਰ ਕਰ ਰਹੇ ਨੌਜਵਾਨ ਉਤੇ ਕੀਤਾ ਹਮਲਾ,

in #delhi2 years ago

ਰਾਜਧਾਨੀ ਲਖਨਊ 'ਚ ਇਕ ਵਾਰ ਫਿਰ ਪਿਟਬੁਲ ਨਸਲ ਦੇ ਕੁੱਤੇ ਵੱਲੋਂ ਨੌਜਵਾਨ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਗੋਮਤੀਨਗਰ ਦੇ ਵੀਰਾਮਖੰਡ 2 ਸਥਿਤ ਪਾਰਕ ਦੀ ਹੈ ਜਦੋਂ ਇਕ ਨੌਜਵਾਨ ਆਪਣੀ ਮਾਂ ਨਾਲ ਸੈਰ ਕਰ ਰਿਹਾ ਸੀ ਤਾਂ ਉਸੇ ਸਮੇਂ ਕੁੱਤੇ ਨੇ ਅਚਾਨਕ ਹਮਲਾ ਕਰ ਦਿੱਤਾ।7fc.jpg
ਇਸ ਹਮਲੇ 'ਚ ਨੌਜਵਾਨ ਦੇ ਹੱਥ 'ਤੇ ਸੱਟਾਂ ਲੱਗੀਆਂ ਹਨ। ਨੌਜਵਾਨ ਨੂੰ ਬਚਾਉਂਦੇ ਹੋਏ ਮਾਂ ਵੀ ਜ਼ਖਮੀ ਹੋ ਗਈ। ਇਸ ਮਾਮਲੇ 'ਚ ਜ਼ਖਮੀ ਨੌਜਵਾਨ ਪ੍ਰਾਂਜਲ ਮਿਸ਼ਰਾ ਦੀ ਤਰਫੋਂ ਥਾਣੇ 'ਚ ਐੱਫ.ਆਈ.ਆਰ ਦਰਜ ਕਰਵਾਈ ਗਈ ਹੈ।
ਨਿਊਜ਼ 18 ਨਾਲ ਗੱਲਬਾਤ 'ਚ ਪ੍ਰਾਂਜਲ ਮਿਸ਼ਰਾ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ ਸਾਢੇ 10 ਵਜੇ ਉਹ ਡਿਨਰ ਕਰਨ ਤੋਂ ਬਾਅਦ ਆਪਣੀ ਮਾਂ ਨਾਲ ਪਾਰਕ 'ਚ ਸੈਰ ਕਰ ਰਿਹਾ ਸੀ। ਇਸ ਦੌਰਾਨ ਕਰੀਬ 17 ਸਾਲ ਦਾ ਲੜਕਾ ਆਪਣੇ ਕੁੱਤੇ ਨੂੰ ਪਾਰਕ 'ਚ ਘੁੰਮਾ ਰਿਹਾ ਸੀ। ਉਹ ਬਚ ਕੇ ਨਿਕਲ ਰਿਹਾ ਸੀ ਕਿ ਅਚਾਨਕ ਉਸ ਦੇ ਕੁੱਤੇ ਨੇ ਪਟਾ ਛੁਡਵਾ ਲਿਆ ਤੇ ਉਸ 'ਤੇ ਝਪਟ ਮਾਰ ਦਿੱਤੀ।

Sort:  

ਕਿਰਪਾ ਕਰਕੇ ਮੇਰੀ ਖਬਰ ਪਸੰਦ ਕਰੋ