ਲਾਰੈਂਸ ਬਿਸ਼ਨੋਈ ਦੇ ਸੰਪਰਕ 'ਚ ਸੀ ਪੈਰੋਲ 'ਤੇ ਆਇਆ ਕੈਦੀ,ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੜ੍ਹਿਆ ਪੁਲਸ ਹੱਥੇ

in #delhi2 years ago

ਸਥਾਨਕ ਸੀ. ਆਈ. ਏ. ਸਟਾਫ਼ ਵੱਲੋਂ ਗੁਪਤ ਇਤਲਾਹ ’ਤੇ ਕਤਲ ਮਾਮਲੇ ਦੇ ਇਕ ਅਜਿਹੇ ਕੈਦੀ ਨੂੰ ਕਾਬੂ ਕੀਤਾ ਹੈ ਜੋ ਜੇਲ੍ਹ ’ਚੋਂ ਆਰਜ਼ੀ ਪੈਰੋਲ ’ਤੇ ਬਾਹਰ ਆਉਣ ਦੀ ਸੂਰਤ ਵਿਚ ਹੁਲੀਆ ਬਦਲ ਬਾਹਰ ਘੁੰਮ ਰਿਹਾ ਸੀ ਅਤੇ ਜਾਣਕਾਰੀ ਮੁਤਾਬਕ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਸਤਿੰਦਰ ਸਿੰਘ ਉਰਫ਼ ਗੋਲਡੀ ਬਰਾੜ ਦੇ ਸੰਪਰਕ ਵਿਚ ਹੈ। ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਭਰਾ ਅਤੇ ਭਤੀਜੇ ਦੇ ਕਤਲ ਦਾ ਬਦਲਾ ਲੈਣ ਲਈ ਦੂਜੀ ਧਿਰ ਦੀ ਰੇਕੀ ਕਰਨ ਵਿਚ ਲੱਗਾ ਹੋਇਆ ਸੀ।