ਨਾਟ ਉਤਸਵ ਦੇ ਪਹਿਲੇ ਦਿਨ ‘ਕਣਕ ਦੀ ਬੱਲੀ’ ਦਾ ਮੰਚਨ

in #delhi2 years ago

ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਹਿਯੋਗ ਕਰਵਾਏ ਜਾ ਰਹੇ ਪੰਜ ਰੋਜ਼ਾ ਨਾਟਕ ੳੁਤਸਵ ਦੇ ਪਹਿਲੇ ਦਿਨ ਅੱਜ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਤਿਆਰ ਨਾਟਕ ‘ਕਣਕ ਦੀ ਬੱਲੀ’ ਖੇਡਿਆ ਗਿਆ। ਇਹ ਨਾਟਕ ਬਲਵੰਤ ਗਾਰਗੀ ਦਾ ਲਿਖਿਆ ਹੋਇਆ ਹੈ। ਇਹ ਨਾਟਕ ਪੰਜਾਬ ਦੇ ਮਾਲਵਾ ਇਲਾਕੇ ਦੇ ਇੱਕ ਪਿੰਡ ਦੇ ਰੁਮਾਂਸ ਦੀ ਖੂਬਸੂਰਤ ਪੇਸ਼ਕਾਰੀ ਹੈ। ਨਾਟਕ ਦੀ ਵਿਸ਼ੇਸ਼ਤਾ ਇਸ ਦੀ ਮਲਵਈ ਬੋਲੀ ਹੈ। ਇਹ ਨਾਟਕ ਬਲਵੰਤ ਗਾਰਗੀ ਨੇ 1955 ਵਿੱਚ ਲਿਖਿਆ ਸੀ। ਇਹ ਨੌਜਵਾਨ ਕੁੜੀ ਤਾਰੋ ਦੇ ਪਵਿੱਤਰ ਪਿਆਰ ਦੀ ਕਹਾਣੀ ਹੈ। ਨਾਟਕ ਨਸ਼ਿਆਂ ਖਿਲਾਫ਼ ਹੈ ਅਤੇ ਦਰੱਖ਼ਤਾਂ ਦੀ ਸਾਂਭ-ਸੰਭਾਲ ਬਾਰੇ ਵੀ ਸੁਨੇਹਾ ਦਿੰਦਾ ਹੈ।