ਬਿਜਲੀ ਬੋਰਡ ਦਾ ਅਧਿਕਾਰੀ ਦੱਸ ਕੇ ਕਾਰੋਬਾਰੀ ਕੋਲੋਂ ਠੱਗੇ 8 ਲੱਖ

in #delhi2 years ago

ਖ਼ੁਦ ਨੂੰ ਬਿਜਲੀ ਬੋਰਡ ਦਾ ਅਧਿਕਾਰੀ ਦੱਸਣ ਵਾਲੇ ਸਾਈਬਰ ਠੱਗ ਨੇ ਬਿਜਲੀ ਦਾ ਮੀਟਰ ਕੱਟੇ ਜਾਣ ਦਾ ਡਰ ਦਿਖਾ ਕੇ ਕਾਰੋਬਾਰੀ ਕੋਲੋਂ ਇਕ ਐਪ ਡਾਊਨਲੋਡ ਕਰਵਾਇਆ ਤੇ ਓਟੀਪੀ ਹਾਸਲ ਕਰਕੇ ਉਸ ਦਾ ਖਾਤਾ ਖਾਲੀ ਕਰ ਦਿੱਤਾ। ਠੱਗ ਨੇ ਕਾਰੋਬਾਰੀ ਦੇ ਖਾਤੇ 'ਚੋਂ 10 ਟ੍ਰਾਂਸਜੈਕਸ਼ਨ ਕੀਤੀਆਂ ਤੇ 8 ਲੱਖ ਤੋਂ ਵੱਧ ਦੀ ਰਕਮ 'ਤੇ ਸਾਈਬਰ ਡਾਕਾ ਮਾਰ ਲਿਆ।ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਨਿਊ ਪੰਜਾਬ ਮਾਤਾ ਨਗਰ ਦੇ ਰਹਿਣ ਵਾਲੇ ਹਰਮੇਲ ਸਿੰਘ ਦੇ ਬਿਆਨ 'ਤੇ ਅਣਪਛਾਤੇ ਸਾਈਬਰ ਅਪਰਾਧੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਦੁੱਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਹਰਮੇਲ ਸਿੰਘ ਨੇ ਦੱਸਿਆ ਕਿ ਦੁਪਹਿਰ ਡੇਢ ਵਜੇ ਦੇ ਕਰੀਬ ਉਨ੍ਹਾਂ ਨੂੰ ਇੱਕ ਨੰਬਰ ਤੋਂ ਮੈਸੇਜ ਆਇਆ, ਜਿਸ ਵਿੱਚ ਉਨ੍ਹਾਂ ਦਾ ਪਿਛਲੇ ਮਹੀਨੇ ਦਾ ਬਿਜਲੀ ਦਾ ਬਿੱਲ ਅਪਡੇਟ ਨਾ ਹੋਣ ਦੀ ਗੱਲ ਲਿਖੀ ਗਈ। ਮੈਸੇਜ ਭੇਜਣ ਵਾਲੇ ਨੇ ਇਹ ਵੀ ਲਿਖਿਆ ਕਿ ਜੇਕਰ ਬਿੱਲ ਤੁਰੰਤ ਅਪਡੇਟ ਨਾ ਕੀਤਾ ਗਿਆ ਤਾਂ ਉਨ੍ਹਾਂ ਦਾ ਮੀਟਰ ਕੱਟ ਦਿੱਤਾ ਜਾਵੇਗਾ।