ਕੈਪਟਨ ਦੇ CM ਹੁੰਦਿਆਂ ਸਿਸਵਾਂ ਫ਼ਾਰਮ ਬਾਰੇ ਦੋਸ਼ ਲਾਉਂਦੀ ਸੀ, ਉਸੇ ਫ਼ਾਰਮ 'ਚ ਸਵਾਗਤ ਕਰਨ ਪੁੱਜ ਗਏ: ਰੰਧਾਵਾ
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਸਵਾਂ ਫਾਰਮ ਹਾਊਸ ’ਤੇ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਦੇ ਸਿਆਸੀ ਹਾਲਾਤਾਂ ’ਤੇ ਵਿਚਾਰ ਚਰਚਾ ਕੀਤੀ ਗਈ।
ਉਧਰ, ਕਾਂਗਰਸ ਨੇ ਇਸ ਮੁਲਾਕਾਤ ਉਤੇ ਸਵਾਲ ਚੁੱਕੇ ਹਨ। ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਸਬੰਧੀ ਟਵੀਟ ਕਰਕੇ ਆਖਿਆ ਹੈ ਕਿ ਜਿਹੜੀ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਉਸ ਉੱਤੇ ਸਿਸਵਾ ਫ਼ਾਰਮ ਤੋਂ ਸਰਕਾਰ ਚਲਾਉਣ ਦੇ ਦੋਸ਼ ਲਾਉਂਦੀ ਸੀ, ਅੱਜ ਉਹੀ ਭਾਜਪਾ ਦੇ ਆਗੂ ਆਪਣੀ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਆਗੂ ਦਾ ਸਵਾਗਤ ਕਰਨ ਸਿਸਵਾਂ ਫ਼ਾਰਮ ਵਿੱਚ ਗਏ।