ਟੀਮ ਇੰਡੀਆ ਲਈ ਖ਼ੁਸ਼ਖ਼ਬਰੀ, ਮੁਹੰਮਦ ਸ਼ੰਮੀ ਕੋਵਿਡ-19 ਟੈਸਟ ''ਚ ਪਾਏ ਗਏ ਨੈਗੇਟਿਵ

in #delhi2 years ago

ਭਾਰਤ ਦੇ ਸਟਾਰ ਗੇਂਦਬਾਜ਼ ਮੁਹੰਮਦ ਸ਼ੰਮੀ ਦਾ ਕੋਵਿਡ -19 ਲਈ ਟੈਸਟ ਨੈਗੇਟਿਵ ਆਇਆ ਹੈ। ਇਸ ਤੇਜ਼ ਗੇਂਦਬਾਜ਼ ਨੇ ਬੁੱਧਵਾਰ ਨੂੰ ਇਸ ਸਬੰਧੀ ਐਲਾਨ ਕੀਤਾ। ਤੇਜ਼ ਗੇਂਦਬਾਜ਼ ਸ਼ੰਮੀਨੂੰ ਆਸਟ੍ਰੇਲੀਆ ਵਿਰੁੱਧ ਭਾਰਤ ਦੀ ਟੀ-20 ਸੀਰੀਜ਼ ਤੋਂ ਪਹਿਲਾਂ ਕੋਵਿਡ-19 ਟੈਸਟ 'ਚ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ।ਸ਼ੰਮੀ ਦੀ ਜਗ੍ਹਾ ਉਮੇਸ਼ ਯਾਦਵ ਨੂੰ ਟੀਮ 'ਚ ਬੁਲਾਇਆ ਗਿਆ ਸੀ। ਇਸ ਤੋਂ ਇਲਾਵਾ ਸ਼ੰਮੀ ਦੱਖਣੀ ਅਫਰੀਕਾ ਟੀ-20 ਤੋਂ ਵੀ ਬਾਹਰ ਹੋ ਗਏ ਹਨ । ਜੁਲਾਈ 2022 ਤੋਂ ਬਾਅਦ 32 ਸਾਲਾ ਖਿਡਾਰੀ ਨੂੰ ਮੈਦਾਨ 'ਤੇ ਨਹੀਂ ਦੇਖਿਆ ਗਿਆ ਹੈ। ਉਸਨੇ ਨਵੰਬਰ 2021 ਤੋਂ ਬਾਅਦ ਕੋਈ ਟੀ-20 ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ।