ਤੀਜੀ ਵੰਦੇ ਭਾਰਤ ਟਰੇਨ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਪੁੱਜੀ, 5 ਦਿਨਾਂ ਤੱਕ ਚਲੇਗਾ ਟਰਾਇਲ

in #delhi2 years ago

ਤੀਜੀ ਵੰਦੇ ਭਾਰਤ ਟਰੇਨ ਤਿਆਰ ਹੋ ਕੇ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਪਹੁੰਚ ਗਈ ਹੈ। ਜਲਦ ਹੀ ਇਹ ਟਰੇਨ ਟ੍ਰੈਕ 'ਤੇ ਚੱਲਦੀ ਨਜ਼ਰ ਆਵੇਗੀ। ਚੰਡੀਗੜ੍ਹ-ਲੁਧਿਆਣਾ ਟ੍ਰੈਕ 'ਤੇ ਪੰਜ ਦਿਨਾਂ ਤੱਕ ਇਸ ਦਾ ਟਰਾਇਲ ਕੀਤਾ ਜਾਵੇਗਾ। ਨਵੀਂ ਵੰਦੇ ਭਾਰਤ ਟਰੇਨ 'ਚ ਯਾਤਰੀਆਂ ਲਈ ਸੁਵਿਧਾਵਾਂ ਵਧਾ ਦਿੱਤੀਆਂ ਗਈਆਂ ਹਨ। ਸੀਟ ਨੂੰ ਅੱਗੇ-ਪਿੱਛੇ ਲਿਜਾਣ ਦੇ ਵਿਕਲਪ, ਹੋਰ ਸੀਸੀਟੀਵੀ ਕੈਮਰੇ ਲਗਾਉਣ ਦੇ ਨਾਲ-ਨਾਲ ਆਟੋਮੈਟਿਕ ਦਰਵਾਜ਼ੇ ਸਮੇਤ ਹੋਰ ਸਹੂਲਤਾਂ ਵਧਾ ਦਿੱਤੀਆਂ ਗਈਆਂ ਹਨ।ਵੰਦੇ ਭਾਰਤ ਟਰੇਨ ਦੀ ਰਫਤਾਰ 180 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਵੰਦੇ ਭਾਰਤ ਟਰੇਨ ਫਿਲਹਾਲ 2 ਰੂਟਾਂ 'ਤੇ ਚੱਲਦੀ ਹੈ। ਵੰਦੇ ਭਾਰਤ ਟਰੇਨ ਦਿੱਲੀ ਤੋਂ ਕਟੜਾ ਅਤੇ ਦਿੱਲੀ ਤੋਂ ਵਾਰਾਣਸੀ ਚੱਲਦੀ ਹੈ। ਤੀਸਰਾ ਰੂਟ ਵੀ ਟਰਾਇਲ ਤੋਂ ਬਾਅਦ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਵੰਦੇ ਭਾਰਤ ਟਰੇਨ ਬੁਲੇਟ ਟਰੇਨ ਦੀ ਤਰਜ਼ 'ਤੇ ਚਲਾਈ ਗਈ ਹੈ।