ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ

in #delhi2 years ago

ਪੰਜਾਬ ਵਿੱਚ ਆਏ ਦਿਨ ਹੀ ਨਸ਼ਿਆਂ ਦੀ ਦਲ ਦਲ ਵਿਚ ਫਸੇ ਨੌਜਵਾਨਾਂ ਦੀਆ ਮੌਤਾਂ ਹੋ ਰਹੀਆਂ। ਇਸ ਦੇ ਚਲਦੇ ਮਲੋਟ ਦੇ ਨਜ਼ਦੀਕ ਪਿੰਡ ਧੌਲਾ ਦੇ ਇਕ 24 ਸਾਲ ਦੇ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਜਾਨ ਚਲੀ ਗਈ।ਮ੍ਰਿਤਕ ਨੌਜਵਾਨ ਕ੍ਰਿਸ਼ਨ ਸਿੰਘ (24) ਦੇ ਪਿਤਾ ਨੇ ਦੱਸਿਆ ਕਿ ਉਸ ਦਾ ਬੇਟਾ ਕ੍ਰਿਸ਼ਨ ਸਿੰਘ ਜੋ ਕੇ ਕਰੀਬ ਸਾਲ ਤੋਂ ਨਸ਼ੇ ਕਰਨ ਦਾ ਆਦੀ ਸੀ, ਜਿਸ ਨੂੰ ਅਸੀ ਦਵਾਈ ਦਿਵਾਈ ਸੀ ਜੋ ਕੇ ਕੁਝ ਦਿਨਾਂ ਤੋਂ ਘਰ ਰਹਿ ਰਿਹਾ ਸੀ ਕੱਲ ਇਹ ਪਿੰਡ ਸ਼ਾਮ ਖੇੜਾ ਤੋਂ ਸਤੀ ਦੇ ਘਰ ਤੋਂ ਨਸ਼ਾ ਲੈਣ ਗਿਆ ਸੀ। ਸਾਨੂੰ ਸੂਚਨਾ ਮਿਲੀ ਕੇ ਕ੍ਰਿਸ਼ਨ ਸਿੰਘ ਮੇਰਾ ਬੇਟਾ ਬੇਹੋਸ਼ੀ ਸੀ ਹਾਲਾਤ ਵਿਚ ਪਿਆ ਹੈ ਜਦੋ ਅਸੀਂ ਜਾ ਕੇ ਦੇਖਿਆ ਤਾਂ ਮੇਰੇ ਬੇਟੇ ਦੀ ਮੌਤ ਹੋ ਚੁਕੀ ਸੀ । ਮਿਰਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਇਕਲੌਤਾ ਬੇਟਾ ਸ਼ਾਦੀਸੁਦਾ ਸੀ ਜਿਸ ਦੇ ਇਕ ਬੇਟਾ ਵੀ ਹੈ।